Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    6:18:09 AM

  • ludhiana cp swapna sharma summoned by ed

    ਈ.ਡੀ. ਵੱਲੋਂ ਲੁਧਿਆਣਾ ਦੇ CP ਸਵਪਨ ਸ਼ਰਮਾ ਨੂੰ ਸੰਮਨ...

  • governors of 6 states changed suddenly

    ਅਚਾਨਕ ਬਦਲ ਗਏ  6 ਸੂਬਿਆਂ 'ਚ ਗਵਰਨਰ, ਰਾਸ਼ਟਰਪਤੀ...

  • final voter list released

    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ...

  • punjab couple hotel

    ਪੰਜਾਬ: 'ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਤਣਾਅ ਰਹਿਤ ਜਿਊਣ ਦੀ ਕਲਾ

DHARM News Punjabi(ਧਰਮ)

ਤਣਾਅ ਰਹਿਤ ਜਿਊਣ ਦੀ ਕਲਾ

  • Updated: 03 Feb, 2015 08:24 AM
Dharm
article
  • Share
    • Facebook
    • Tumblr
    • Linkedin
    • Twitter
  • Comment

ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ 'ਚ ਕਿਹਾ¸ਤੂੰ ਕੀ ਲੈ ਕੇ ਪੈਦਾ ਹੋਇਆ ਸੀ? ਕਰਮ ਕਰੋ, ਫਲ ਦੀ ਇੱਛਾ ਨਾ ਰੱਖੋ (ਪ੍ਰਮਾਤਮਾ ਦੇ ਉਪਰ ਸਭ ਛੱਡ ਦਿਓ), ਉਦੋਂ ਮਨ ਨੂੰ ਤਸੱਲੀ ਮਿਲਦੀ ਹੈ। ਹਮੇਸ਼ਾ ਯਾਦ ਰੱਖੋ, ਜੋ ਤੁਹਾਡੀ ਕਿਸਮਤ 'ਚ ਨਹੀਂ ਹੈ, ਉਹ ਦੁਨੀਆ ਦੀ ਕੋਈ ਵੀ ਸ਼ਕਤੀ ਤੁਹਾਨੂੰ ਦੇ ਨਹੀਂ ਸਕਦੀ ਅਤੇ ਜੋ ਤੁਹਾਡੀ ਕਿਸਮਤ 'ਚ ਹੈ, ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਖੋਹ ਨਹੀਂ ਸਕਦੀ। ਈਸ਼ਵਰ ਸ਼ਕਤੀ ਅਸੰਭਵ ਨੂੰ ਵੀ ਸੰਭਵ ਬਣਾ ਸਕਦੀ ਹੈ।
ਭੌਤਿਕ ਪੱਧਰ 'ਤੇ ਤੁਸੀਂ ਆਪਣੀ ਤੁਲਨਾ ਹਮੇਸ਼ਾ ਅਜਿਹੇ ਵਿਅਕਤੀ ਨਾਲ ਕਰੋ, ਜਿਹੜਾ ਤੁਹਾਡੇ ਤੋਂ ਘੱਟ ਕਿਸਮਤ ਵਾਲਾ ਹੈ। ਇਸ ਨਾਲ ਤੁਹਾਨੂੰ ਭੌਤਿਕ ਤਸੱਲੀ ਮਿਲੇਗੀ।
ਇਕ ਆਦਮੀ ਭਗਵਾਨ ਨੂੰ ਨਿੰਦ ਰਿਹਾ ਸੀ ਅਤੇ ਦੁਖੀ ਮਨ ਨਾਲ ਚੀਕ ਰਿਹਾ ਸੀ ਕਿਉਂਕਿ ਉਸ ਦੇ ਕੋਲ ਪੈਰਾਂ 'ਚ ਪਾਉਣ ਲਈ ਜੁੱਤੀ ਨਹੀਂ ਸੀ। ਕੁਝ ਦੂਰੀ ਤਹਿ ਕਰਨ ਤੋਂ ਬਾਅਦ ਉਸ ਦੀ ਨਜ਼ਰ ਇਕ ਅਜਿਹੇ ਆਦਮੀ 'ਤੇ ਪਈ, ਜਿਸ ਦੇ ਪੈਰ ਹੀ ਨਹੀਂ ਸਨ। ਇਕਦਮ ਉਸ ਦਾ ਦੁੱਖ ਹਲਕਾ ਹੋ ਗਿਆ ਅਤੇ ਪ੍ਰਮਾਤਮਾ ਦਾ ਧੰਨਵਾਦ ਕਰਨ ਲੱਗਾ ਕਿ ਹੇ ਪ੍ਰਮਾਤਮਾ ਤੂੰ ਮੈਨੂੰ ਲੰਗੜਾ-ਲੂਲਾ ਪੈਦਾ ਨਹੀਂ ਕੀਤਾ।
ਅਧਿਆਤਮਕ ਪੱਧਰ 'ਤੇ ਤੁਸੀਂ ਅਜਿਹੇ ਵਿਅਕਤੀ ਨਾਲ ਆਪਣੀ ਤੁਲਨਾ ਕਰੋ, ਜਿਹੜਾ ਤੁਹਾਡੇ ਤੋਂ ਅੱਗੇ ਹੈ। ਇਸ ਨਾਲ ਤੁਹਾਡੇ 'ਚ ਅਧਿਆਤਮਕ ਅਸੰਤੋਸ਼ ਵਧੇਗਾ ਤੇ ਤੁਸੀਂ ਅਧਿਆਤਮਕ ਰੂਪ 'ਚ ਉਸ ਤੋਂ ਅੱਗੇ ਜਾਣ ਦੀ ਇੱਛਾ ਰੱਖੋਗੇ। ਤਰੱਕੀ ਤੇ ਸ਼ਾਂਤੀ ਦੀ ਇਹੀ ਡਗਰ ਹੈ। ਕਿਸੇ ਦੀ ਵੀ ਕਿਸੇ ਗੱਲ ਲਈ ਕਦੇ ਆਲੋਚਨਾ ਨਾ ਕਰੋ, ਭਾਵੇਂ ਉਹ ਕਿੰਨਾ ਹੀ ਗਲਤ ਕਿਉਂ ਨਾ ਹੋਵੇ। ਮਾਨਸਿਕ ਸ਼ਾਂਤੀ ਚਾਹੀਦੀ ਹੈ ਤਾਂ ਆਪਣੇ ਕੰਮ ਨਾਲ ਹੀ ਮਤਲਬ ਰੱਖੋ।
ਭਗਵਾਨ ਨੇ ਤੁਹਾਨੂੰ ਦੁਨੀਆ ਦਾ ਥਾਣੇਦਾਰ ਜਾਂ ਜੱਜ ਨਿਯੁਕਤ ਨਹੀਂ ਕੀਤਾ ਹੈ। ਸੰਸਾਰ ਨੂੰ ਤੁਹਾਡੀ ਨਿਗਰਾਨੀ ਦੀ ਕੋਈ ਲੋੜ ਨਹੀਂ ਹੈ। ਸੰਸਾਰ 'ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਪ੍ਰਮਾਤਮਾ ਦੀ ਇੱਛਾ ਨਾਲ ਹੀ ਹੋ ਰਿਹਾ ਹੈ। ਭਗਵਾਨ ਸੰਸਾਰ ਦੀ ਹਰ ਘਟਨਾ ਨੂੰ ਤਿੰਨ ਕਾਲ ਦੇ ਸੰਦਰਭ ਤੋਂ ਦੇਖਦੇ ਹਨ। ਪਰਾਈ ਨਿੰਦਾ ਪਰਮ ਪਿਤਾ ਪ੍ਰਮੇਸ਼ਵਰ ਦੀ ਨਿੰਦਾ ਦੇ ਬਰਾਬਰ ਹੈ ਕਿਉਂਕਿ ਅਜਿਹਾ ਕਰ ਕੇ ਤੁਸੀਂ ਭਗਵਾਨ ਦੀ ਇੱਛਾ, ਬੁੱਧੀ ਅਤੇ ਨਿਆਂ ਦਾ ਵਿਰੋਧ ਕਰਦੇ ਹੋ। ਪਰਾਈ ਨਿੰਦਾ ਨਾ ਕਰਨ ਨਾਲ ਤੁਹਾਡਾ ਮਨ ਸ਼ਾਂਤ ਰਹੇਗਾ।
ਕਈ ਵਾਰ ਤੁਹਾਡੀ ਕੋਈ ਸਮੱਸਿਆ ਨਹੀਂ ਹੁੰਦੀ ਪਰ ਦੂਜਿਆਂ ਕੋਲ ਕੀ ਹੈ, ਇਹੀ ਦੇਖ ਕੇ ਤੁਸੀਂ ਨਿਰਾਸ਼ ਤੇ ਤਣਾਅ ਤੋਂ ਪੀੜਤ ਹੋ ਜਾਂਦੇ ਹੋ। ਦੂਜਿਆਂ ਕੋਲ ਕਿੱਥੋਂ ਆਇਆ? ਕਿੱਥੋਂ ਆਇਆ। ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ। ਦੂਜਿਆਂ ਵੱਲ ਧਿਆਨ ਰੱਖੋਗੇ ਤਾਂ ਜੋ ਤੁਹਾਡੇ ਕੋਲ ਹੈ, ਉਹ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ। ਪਹਿਲੇ ਜਨਮ ਦੇ ਸੰਸਕਾਰ ਵੀ ਨਾਲ ਚੱਲਦੇ ਹਨ, ਜਿਸ ਕਾਰਨ ਕੋਈ ਰਾਜਾ ਦੇ ਘਰ ਪੈਦਾ ਹੁੰਦਾ ਹੈ ਤਾਂ ਕੋਈ ਰੰਕ ਦੇ ਘਰ। ਇਹ ਸਾਡੇ ਸਾਰਿਆਂ ਦੇ ਪਿਛਲੇ ਜਨਮਾਂ ਦਾ ਲੇਖਾ-ਜੋਖਾ ਹੈ। ਹਰ ਹਾਲਤ 'ਚ ਪ੍ਰਭੂ ਦਾ ਧੰਨਵਾਦ ਕਰੋ, ਤੁਹਾਨੂੰ ਸੰਤੋਸ਼ ਮਿਲੇਗਾ। ਆਪਣੇ ਨੰਗੇ ਪੈਰ ਨਾ ਦੇਖੋ, ਉਨ੍ਹਾਂ ਨੂੰ ਦੇਖੋ, ਜਿਨ੍ਹਾਂ ਦੇ ਪੈਰ ਹੀ ਨਹੀਂ ਹਨ। ਹਰ ਕੰਮ ਪ੍ਰਭੂ ਦਾ ਹੋ ਕੇ ਕਰੋ ਤਾਂ ਪਾਪ ਹੋਵੇਗਾ ਹੀ ਨਹੀਂ। ਦੁਨੀਆ ਦੇ ਸਾਰੇ ਧਰਮ ਇਨਸਾਨ ਦੀ ਸੇਵਾ 'ਚ ਲੱਗੇ ਹਨ। ਮੁਸਲਮਾਨੀ ਖੈਰਾਤ, ਹਿੰਦੂ ਦਾਨ, ਸਿੱਖ ਲੰਗਰ, ਈਸਾਈ ਸੇਵਾ : ਇਹ ਸਭ ਪ੍ਰਭੂ ਦੀ ਇੱਛਾ ਹੀ ਤਾਂ ਹੈ। ਇਨਸਾਨ ਜਦੋਂ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਨੂੰ ਅਥਾਹ ਸੁੱਖ ਮਿਲਦਾ ਹੈ। ਤਣਾਅ ਘੱਟ ਕਰਨ ਲਈ ਦਾਨ ਦੇਣਾ ਵੀ ਚੰਗਾ ਤਰੀਕਾ ਹੈ। ਘੱਟ ਬੋਲਣ ਨਾਲ ਵੀ ਤਣਾਅ ਘੱਟ ਹੁੰਦਾ ਹੈ। ਘਰ ਹੋਵੇ ਜਾਂ ਬਾਹਰ, ਜ਼ਿਆਦਾ ਬੋਲਣ ਵਾਲਿਆਂ ਨਾਲ ਸਾਰੇ ਨਫਰਤ ਕਰਦੇ ਹਨ। ਘੱਟ ਬੋਲਣਾ ਸਮਝਦਾਰੀ ਦੀ ਨਿਸ਼ਾਨੀ ਹੈ। ਬਿਨਾਂ ਸੋਚੇ ਕੁਝ ਵੀ ਬੋਲਣ ਨਾਲ ਅਨਰਥ ਹੋ ਸਕਦਾ ਹੈ। ਮਹਾਭਾਰਤ ਇਸ ਦੀ ਉਦਾਹਰਣ ਹੈ। ਇਕ ਵਾਰ ਦ੍ਰੋਪਦੀ ਨੇ ਦੁਰਯੋਧਨ ਨੂੰ ਕਿਹਾ ਸੀ¸ਅੰਨ੍ਹੇ ਦਾ ਪੁੱਤਰ ਅੰਨ੍ਹਾ, ਉਸ ਤੋਂ ਬਾਅਦ ਕੀ-ਕੀ ਹੋਇਆ, ਸਭ ਜਾਣਦੇ ਹਨ। ਇਸ ਲਈ ਘੱਟ ਬੋਲੋ, ਬਿਨਾਂ ਮੰਗੇ ਸਲਾਹ ਵੀ ਨਾ ਦਿਓ। ਆਪਣੇ ਕੰਮ ਨਾਲ ਮਤਲਬ ਰੱਖੋ। ਕਿਸੇ ਨਾਲ ਵੀ ਬਹਿਸ ਨਾ ਕਰੋ। ਇਸ ਨਾਲ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਬਹਿਸ 'ਚ ਜਿੱਤਣ 'ਤੇ ਤੁਹਾਡਾ ਹੰਕਾਰ ਵਧੇਗਾ ਅਤੇ ਸਾਹਮਣੇ ਵਾਲਾ ਬੇਇੱਜ਼ਤ ਮਹਿਸੂਸ ਕਰੇਗਾ, ਜਿਸ ਨਾਲ ਦੋਸਤੀ 'ਚ ਤ੍ਰੇੜ ਪਵੇਗੀ।
ਦੂਜਿਆਂ ਨੂੰ ਆਪਣੀ ਗੱਲ 'ਤੇ ਅੜੇ ਰਹਿਣ ਦਿਓ। ਸੰਸਾਰ 'ਚ ਅਜਿਹੇ ਮੂਰਖਾਂ ਦੀ ਘਾਟ ਨਹੀਂ ਹੈ, ਜਿਹੜੇ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨਾਲ ਬਹਿਸ ਕਰ ਕੇ ਆਪਣੀ ਸ਼ਕਤੀ ਤੇ ਸਮੇਂ ਦੀ ਦੁਰਵਰਤੋਂ ਨਾ ਕਰੋ। ਕਦੇ ਵੀ ਕਿਸੇ ਤੋਂ ਕੋਈ ਆਸ ਨਾ ਕਰੋ। ਆਸ ਨਾਲ ਹੀ ਨਿਰਾਸ਼ਾ ਅਤੇ ਚਿੰਤਾ ਦਾ ਜਨਮ ਹੁੰਦਾ ਹੈ। ਜੀਵਨ ਦੇ ਝੰਜਟਾਂ 'ਚੋਂ ਨਿਕਲਣ ਦਾ ਯਤਨ ਕਰੋ ਪਰ ਚਿੰਤਾ ਬਿਲਕੁਲ ਨਾ ਕਰੋ, ਨਾ ਆਪਣੀ ਅਤੇ ਨਾ ਦੂਜਿਆਂ ਦੀ। ਚਿੰਤਾ ਨਾਲ ਸਮਾਂ ਅਤੇ ਸ਼ਕਤੀ ਦੋਵਾਂ ਦਾ ਹੀ ਨੁਕਸਾਨ ਹੁੰਦਾ ਹੈ। ਇਹ ਨੋਟ ਕਰ ਲਓ ਕਿ ਕਿਸੇ ਨੂੰ ਤੁਹਾਡੇ 'ਚ ਦਿਲਚਸਪੀ ਨਹੀਂ ਹੈ। ਕਠਿਨਾਈ ਦੇ ਸਮੇਂ ਕੋਈ ਤੁਹਾਡੀ ਮਦਦ ਲਈ ਨਹੀਂ ਆਏਗਾ। ਆਪਣੀ ਸਹਾਇਤਾ ਖੁਦ ਕਰੋ। ਭਗਵਾਨ 'ਤੇ ਸਦਾ ਭਰੋਸਾ ਰੱਖੋ। ਦੁਨੀਆ ਨਾਲ ਲੜਨ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੌਸਲਾ ਹੈ। ਜੇ ਕੋਈ ਤੁਹਾਡਾ ਅਪਮਾਨ ਕਰਦਾ ਹੈ, ਤੁਹਾਡੀ ਭਾਵਨਾ ਨੂੰ ਸੱਟ ਮਾਰਦਾ ਹੈ ਤਾਂ ਅਪਮਾਨ ਵਾਲੇ ਪਾਸਿਓਂ ਅੱਖਾਂ ਬੰਦ ਕਰ ਲਓ। ਹਰ ਹਾਲ 'ਚ ਨਿਮਰ ਰਹੋ। ਪ੍ਰਭੂ ਦੀ ਇੱਛਾ ਮੰਨਦੇ ਹੋਏ ਅਪਮਾਨ ਨੂੰ ਬਿਨਾਂ ਉਤੇਜਿਤ ਹੋਏ ਸਹਿ ਲੈਣ ਨਾਲ ਅਧਿਆਤਮਿਕਤਾ 'ਚ ਵਾਧਾ ਹੁੰਦਾ ਹੈ।
ਜਿਸ ਨੇ ਵੀ ਤੁਹਾਡਾ ਅਪਮਾਨ ਕੀਤਾ, ਸੱਟ ਪਹੁੰਚਾਈ, ਉਸ ਲਈ ਮਨ 'ਚ ਦੁਰਭਾਵਨਾ ਨਾ ਰੱਖੋ। ਮਨ 'ਚ ਸ਼ਿਕਾਇਤਾਂ ਨਾ ਪਾਲੋ, ਭੁੱਲੋ ਅਤੇ ਮੁਆਫ ਕਰੋ। ਸ਼ਾਂਤੀ ਰੱਖਣ ਦਾ ਇਹੀ ਇਕੋ-ਇਕ ਤਰੀਕਾ ਹੈ। ਦੁੱਖ ਪਾਲਣ ਨਾਲ ਤੁਹਾਡਾ ਹੀ ਨੁਕਸਾਨ ਹੈ। ਉਨੀਂਦਰਾਪਣ, ਹਾਈ ਬਲੱਡ ਪ੍ਰੈੱਸ਼ਰ ਆਦਿ ਮਾਨਸਿਕ ਰੋਗ ਲੱਗ ਜਾਣਗੇ। ਬੀਤੀਆਂ ਗੱਲਾਂ ਨੂੰ ਯਾਦ ਕਰਨਾ ਆਪਣੇ ਸੁੱਕੇ ਹੋਏ ਜ਼ਖ਼ਮਾਂ ਨੂੰ ਕੁਰੇਦਣ ਦੇ ਬਰਾਬਰ ਹੈ।
ਹੌਸਲਾ ਸਭ ਜਿੰਦਰਿਆਂ ਦੀ ਚਾਬੀ ਹੈ। ਹੌਸਲਾ ਸਿਰਫ ਮੁਸੀਬਤ 'ਚ ਹੀ ਨਹੀਂ ਸਗੋਂ ਖੁਸ਼ੀ ਦੇ ਸਮੇਂ ਵੀ ਰੱਖਣਾ ਚਾਹੀਦਾ ਹੈ। ਸਾਰਿਆਂ ਨਾਲ ਮਿਲਜੁਲ ਕੇ ਰਹੋ। ਜੀਵਨ ਦੇ ਸਫਰ 'ਚ ਹਰ ਪਲ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਇਕੱਲਾ ਇਨਸਾਨ ਕੀ ਕਰ ਸਕਦਾ ਹੈ? ਦੁਨੀਆ ਦੀ ਸੈਰ, ਬੀਮਾਰੀ, ਤਿਉਹਾਰ, ਰੀਤੀ-ਰਿਵਾਜਾਂ ਆਦਿ 'ਚ ਵੀ ਕੋਈ ਤਾਂ ਤੁਹਾਨੂੰ ਆਪਣਾ ਚਾਹੀਦਾ ਹੀ ਹੈ। ਝਗੜਾ ਕਿਸੇ ਨਾਲ ਨਾ ਕਰੋ। ਭਾਵੇਂ ਪੁੱਤਰ ਦਾ ਪਿਓ ਨਾਲ, ਭਰਾ ਦਾ ਭਰਾ ਨਾਲ ਜਾਂ ਕਾਰੋਬਾਰ 'ਚ ਸਾਂਝੀਦਾਰ ਨਾਲ, ਆਪਣਾ ਹਿੱਸਾ ਘੱਟ ਲੈ ਕੇ ਵੀ ਆਨੰਦ ਪ੍ਰਾਪਤ ਕਰੋ। ਦੋ ਲੋਕਾਂ ਦੇ ਝਗੜੇ ਦਾ ਤੀਜਾ ਵਿਅਕਤੀ ਹਮੇਸ਼ਾ ਫਾਇਦਾ ਲੈਂਦਾ ਹੈ। ਕੋਰਟ, ਜੇਲ ਤੇ ਥਾਣਾ ਸਭ ਝਗੜਿਆਂ ਕਰ ਕੇ ਹੀ ਚੱਲਦੇ ਹਨ। ਕਈ ਲੋਕਾਂ ਦੀਆਂ ਜ਼ਮੀਨਾਂ, ਘਰ, ਦੁਕਾਨਾਂ, ਕਾਰਖਾਨੇ ਆਦਿ ਇਸ ਝਗੜੇ ਕਰ ਕੇ ਵਿਕ ਗਏ। ਇਹ ਸਭ ਤਣਾਅ ਤੇ ਚਿੰਤਾ ਦਾ ਹੀ ਮੁੱਖ ਕਾਰਨ ਹੈ।
- ਸੰਤ ਸ਼੍ਰੀ ਹਰੀ

  • ਤਣਾਅ
  • ਭਗਵਾਨ ਸ਼੍ਰੀ ਕ੍ਰਿਸ਼ਨ
  • ਜਿਊਣ ਦੀ ਕਲਾ

ਆਪਣੀਆਂ ਇੰਦਰੀਆਂ ਵੱਸ ਵਿਚ ਰੱਖੋ

NEXT STORY

Stories You May Like

  • g20 trade talks make little progress
    ਜੀ-20 ਦੀ ਵਪਾਰ ਵਾਰਤਾ ’ਚ ਮਾਮੂਲੀ ਤਰੱਕੀ, ਤਣਾਅ ਬਰਕਰਾਰ
  • manipur violence  affected areas
    ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਤਣਾਅ ਬਰਕਰਾਰ
  • pakistan afghanistan conflict
    ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ ਵਧਿਆ ਤਣਾਅ
  • major decision by air india amidst tension in saudi arabia
    ਸਾਊਦੀ 'ਚ ਤਣਾਅ ਦਰਮਿਆਨ Air India ਦਾ ਵੱਡਾ ਫ਼ੈਸਲਾ: ਰਿਆਦ ਦੀਆਂ ਉਡਾਣਾਂ ਰੱਦ ਕਰਨ ਦੀ ਮਿਆਦ ਵਧਾਈ
  • pakistan afghanistan tension
    ਪਾਕਿਸਤਾਨ ਲਈ ਸਿਰਦਰਦ ਬਣਿਆ ਅਫ਼ਗਾਨਿਸਤਾਨ ਨਾਲ ਤਣਾਅ ! ਮਿਡਲ ਈਸਟ 'ਚ...
  • tensions rise again in west asia
    ਪੱਛਮੀ ਏਸ਼ੀਆ 'ਚ ਮੁੜ ਵਧਿਆ ਤਣਾਅ: Riyadh Airport 'ਤੇ ਹੂਤੀਆਂ ਦੇ ਹਮਲੇ 'ਚ 1 ਭਾਰਤੀ ਸਣੇ 13 ਲੋਕਾਂ ਦੀ ਮੌਤ
  • havoc in indian stock market sensex falls 1045 points
    ਗਲੋਬਲ ਤਣਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਚੀ ਤਬਾਹੀ, ਸੈਂਸੈਕਸ 1045 ਅੰਕ ਟੁੱਟਿਆ
  • mecca pact
    ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ' 'ਤੇ ਖੜ੍ਹੇ ਕੀਤੇ ਸਵਾਲ
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
  • punjab weather imd yellow alert
    ਪੰਜਾਬ 'ਚ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 16 ਅਕਤੂਬਰ ਤੱਕ ਵੱਡੀ...
  • big scandal happened with jalandhar s famous instagram influencer baba
    ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
  • jalandhar police in spotlight  private boys stopping vehicles at checkpoints
    ਫਿਰ ਚਰਚਾ 'ਚ ਜਲੰਧਰ ਪੁਲਸ, ਨਾਕੇਬੰਦੀ 'ਤੇ ਪ੍ਰਾਈਵੇਟ ਨੌਜਵਾਨ ਰੋਕ ਰਹੇ ਵਾਹਨ
  • special instructions issued by cp satinder singh jalandhar
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...
Trending
Ek Nazar
bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

mp vikramjit singh sahney thanks diljit dosanjh for rescheduling delhi concert

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

jaya bachchan acting marriage amitabh bachchan

ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

ipsa punjabi school

ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ

fraudulent baba commits shocking act against woman out for a walk

ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

mercury drops to 6 degrees in gurdaspur  cold winds bring relief

ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

indians rescued from ship

ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

un chief condemns

ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • mata vaishno devi temple flowers lights decorations
      ਜੈ ਮਾਤਾ ਦੀ... ਨਰਾਤਿਆਂ ਦੇ ਸ਼ੁੱਭ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਮਾਤਾ...
    • today  goddess durga  s special grace will be upon these zodiac signs
      ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ...
    • aarti of mata shailputri on the first day of navratri
      ਨਰਾਤੇ ਦੇ ਪਹਿਲੇ ਦਿਨ ਕਰੋ ਮਾਤਾ ਸ਼ੈਲਪੁੱਤਰੀ ਦੀ ਇਹ 'ਆਰਤੀ'
    • mata vaishno devi  s shrine decked up like heaven
      'ਸਵਰਗ' ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਧਾਮ, 400 ਕਾਰੀਗਰਾਂ ਨੇ ਸਜਾਇਆ ਸੁੰਦਰ...
    • for cancer natives  the stars indicate a period of hectic activity
      ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਭੱਜਦੌੜ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ...
    • shardiya navratri 2026
      ਘਰ 'ਚ ਆਵੇਗੀ ਸੁੱਖ-ਸਮ੍ਰਿੱਧੀ: ਇਸ ਨਵਰਾਤਰੀ 9 ਦਿਨਾਂ 'ਚ ਪਹਿਨੋ ਇਹ 9 ਖਾਸ ਰੰਗ...
    • navratri horoscope
      ਨਰਾਤਿਆਂ 'ਚ ਇਨ੍ਹਾਂ ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ! ਜਾਣੋ ਕੀ ਕਹਿੰਦਾ...
    • goddess shailputri will arrive riding nandi on the first day of navratri
      Shardiya Navratri 2026 : ਨਰਾਤੇ ਦੇ ਪਹਿਲੇ ਦਿਨ ਨੰਦੀ 'ਤੇ ਸਵਾਰ ਹੋ ਕੇ ਆਵੇਗੀ...
    • know the auspicious time for navratri and the correct time for kalash sthapana
      Shardiya Navratri 2026 : ਜਾਣੋ ਨਰਾਤੇ ਦਾ ਸ਼ੁੱਭ ਮਹੂਰਤ, ਕਲਸ਼ ਸਥਾਪਨਾ ਦਾ ਸਹੀ...
    • this miraculous camphor remedy will make you wealthy
      'ਕਪੂਰ' ਦਾ ਇਹ ਚਮਤਕਾਰੀ ਉਪਾਅ ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +