ਇਸ ਤਰ੍ਹਾਂ ਸਾਧਨਾ ਕਰਦਿਆਂ ਸਿੱਖ ਦੀ ਸੁਰਤਿ ਵਿਆਪਕ ਹੋ ਜਾਂਦੀ ਹੈ ਤੇ ਉਹ ਸਾਰੀ ਜਮਾਤ (ਸਮਾਜ) ਵਿਚ ਰਾਗ ਦ੍ਵੈਸ਼ ਕੱਢ ਆਪਣੇ-ਆਪ ਨੂੰ ਹੀ ਦੇਖਦਾ ਹੈ। ਆਪਣੇ ਬਾਹਰਮੁਖੀ ਮਨ ਨੂੰ ਜਿੱਤ ਲੈਣ ਨਾਲ ਬਾਹਰ ਵੀ ਉਸਦਾ ਕੋਈ ਦੁਸ਼ਮਣ ਨਹੀਂ ਰਹਿੰਦਾ। ਆਖਿਰਕਾਰ ਉਹ ਆਦਿ ਅਨੀਲ ਵਾਹਿਗੁਰੂ ਵਿਚ ਆਪਣੇ ਆਪ ਨੂੰ ਇਕਮਿੱਕ ਕਰਕੇ ਉਸਦੇ ਆਦੇਸ਼ (ਹੁਕਮ) ਦਾ ਅਨੁਭਵ ਪ੍ਰਾਪਤ ਕਰਦਾ ਹੈ। ਮਹਾਪੁਰਖਾਂ ਤੇ ਉੱਘੇ ਸਾਧਕਾਂ ਦੀ ਗੱਲ ਜੇ ਛੱਡ ਦੇਈਏ, ਜਿਨ੍ਹਾਂ ਨੂੰ ਨਿਹਕਾਮ ਕਰਮਾਂ ਦੇ ਫਲਸਰੂਪ ਅੰਦਰ ਜਾਣ ਦੀ ਤੜਫ ਹੈ। ਗੱਲ ਉਨ੍ਹਾਂ ਆਮ ਪ੍ਰਾਣੀਆਂ ਦੀ ਹੈ, ਜਿਨ੍ਹਾਂ 'ਚ ਦੇਹ ਬੁੱਧ ਘੱਟ ਨਹੀਂ ਹੈ ਪਰ ਫਿਰ ਵੀ ਅੰਦਰ ਜਾਣਾ ਤਾਂ ਚਾਹੁੰਦੇ ਹਨ। ਉਨ੍ਹਾਂ ਨੂੰ ਸੰਤੋਖ, ਤਪ, ਸਿਮਰਨ, ਧਿਆਨ ਦੇ ਸੂਖਮ ਰਸਤਿਆਂ 'ਤੇ ਉਤਸ਼ਾਹਿਤ ਕਰਨ ਤੇ ਤੋਰਨ ਵਾਸਤੇ ਮਹਾਪੁਰਖ ਸਦਾ ਤੋਂ ਹੀ ਕੁਝ ਬਾਹਰੀ ਚਿੰਨ੍ਹਾਂ ਦੀ ਵਰਤੋਂ ਕਰਦੇ ਆਏ ਹਨ। ਕਿਸੇ ਵੀ ਸਾਧਨ ਪਰੰਪਰਾ 'ਚ ਸਰੀਰ 'ਚ ਹੀ ਧਾਰਨ ਕਰਨ ਵਾਲੇ ਇਨ੍ਹਾਂ ਚਿੰਨ੍ਹਾਂ ਦੀ ਪਰੰਪਰਾ ਰਹੀ ਹੈ। ਭਾਵੇਂ ਉਹ ਬਹੁਤ ਪੁਰਾਣੀ ਪਰੰਪਰਾ ਸਨਾਤਨ ਧਰਮ ਦੀ ਹੋਵੇ ਜਾਂ ਇਸਾਈ ਮੁਸਲਿਮ ਯਹੂਦੀਆਂ ਦੀ ਹੋਵੇ। ਭਾਵੇਂ ਬੋਧ-ਜੈਨ ਦੀ ਹੋਵੇ ਜਾਂ ਵਰਤਮਾਨ ਸਿੱਖ ਸਾਧਕਾਂ ਦੀ ਪੰਜ ਕੱਕਿਆਂ ਦੀ ਧਾਰਨਾ ਦੀ ਹੋਵੇ।
ਜਦੋਂ ਇਹ ਪਰੰਪਰਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ, ਉਦੋਂ ਇਨ੍ਹਾਂ ਚਿੰਨ੍ਹਾਂ ਦੇ ਪਿੱਛੇ ਛੁਪੇ ਹੋਏ ਅਧਿਆਤਮਿਕ ਤੇ ਸਾਧਨਾ ਦੇ ਰਹੱਸਾਂ ਨੂੰ ਵੀ ਚਿੰਨ੍ਹਾਂ ਨੂੰ ਧਾਰਨ ਕਰਨ ਵੇਲੇ ਸਾਧਕ ਦੇ ਹਿਰਦੇ ਦੇ 'ਚ ਧਾਰਨ ਕਰਵਾਇਆ ਜਾਂਦਾ ਹੈ। ਇਨ੍ਹਾਂ ਬਾਹਰੀ ਚਿੰਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਸਦਾ ਯਾਦ ਰਹਿੰਦਾ ਹੈ ਕਿ ਅਸੀਂ ਕਿਸ ਸਾਧਨ ਧਾਰਾ ਦੇ ਸਾਧਕ ਹਾਂ।
ਪਰ ਸਮਾਂ ਪਾ ਕੇ ਸਾਧਨ ਧਾਰਾਵਾਂ ਲੁਪਤ ਹੋ ਜਾਂਦੀਆਂ ਹਨ ਤੇ ਸਿਰਫ ਚਿੰਨ੍ਹ ਹੀ ਰਹਿ ਜਾਂਦੇ ਹਨ। ਕਈ ਵਾਰ ਤਾਂ ਚਿੰਨ੍ਹਾਂ ਨੂੰ ਲੈ ਕੇ ਮਰਨ ਮਾਰਨ ਤਕ ਦੀਆਂ ਗੱਲਾਂ ਹੋ ਜਾਂਦੀਆਂ ਹਨ। ਇਹ ਵੀ ਮੰਨ ਲਿਆ ਜਾਂਦਾ ਹੈ ਕਿ ਬਸ ਇਨ੍ਹਾਂ ਬਾਹਰ ਦੇ ਚਿੰਨ੍ਹਾਂ ਨੂੰ ਧਾਰਨ ਕਰ ਲੈਣ ਨਾਲ ਹੀ ਸਾਨੂੰ ਅੰਦਰ ਦਾ ਰਸਤਾ ਮਿਲ ਗਿਆ ਜਾਂ ਪ੍ਰਮਾਤਮਾ ਦੀ ਪ੍ਰਾਪਤੀ ਵੀ ਹੋ ਗਈ। ਇਹ ਭੁਲੇਖੇ ਦੂਰ ਕਰਨ ਵਾਸਤੇ ਸਮੇਂ-ਸਮੇਂ 'ਤੇ ਅਵਤਾਰੀ ਪੁਰਖ ਧਰਤੀ 'ਤੇ ਆਉਂਦੇ ਹਨ ਤੇ ਇਨ੍ਹਾਂ ਬਾਹਰਲੇ ਚਿੰਨ੍ਹਾਂ ਦੀ ਓਟ 'ਚ ਛਿਪੇ ਹੋਏ ਸਾਧਨਾਂ ਦੇ ਰਹੱਸਾਂ ਨੂੰ ਪ੍ਰਗਟ ਕਰਦੇ ਹਨ।
ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਵੇਲੇ ਸਨਾਤਨ ਪਰੰਪਰਾ ਦੀ ਇਕ ਸ਼ਾਖਾ ਨਾਥਾਂ ਦੀ ਸੀ। ਗੁਰੂ ਗੋਰਖ ਨਾਥ ਇਸ ਪਰੰਪਰਾ ਦੇ ਮੋਢੀ ਸਨ।
ਤਣਾਅ ਰਹਿਤ ਜਿਊਣ ਦੀ ਕਲਾ
NEXT STORY