ਜਲੰਧਰ-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਦੇ ਬੂਟਾ ਮੰਡੀ 'ਚ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਸੂਫੀ ਗਾਇਕਾ ਜੋਤੀ ਨੂਰਾਂ ਨੇ ਇਕੱਲਿਆਂ ਦੀ ਸਟੇਜ ਸੰਭਾਲੀ ਅਤੇ ਗੁਰੂ ਰਵਿਦਾਸ ਜੀ ਦੀ ਜੈ-ਜੈਕਾਰ ਕੀਤੀ। ਜ਼ਿਕਰਯੋਗ ਹੈ ਕਿ ਹਰ ਪ੍ਰੋਗਰਾਮ 'ਚ ਨੂਰਾਂ ਭੈਣਾਂ ਇਕੱਠੇ ਗਾਉਂਦੀਆਂ ਨਜ਼ਰ ਆਉਂਦੀਆਂ ਹਨ ਪਰ ਬੂਟਾ ਮੰਡੀ 'ਚ ਜੋਤੀ ਨੂਰਾਂ ਨੇ ਇਕੱਲੇ ਹੀ ਸੰਗਤਾਂ ਨੂੰ ਨਿਹਾਲ ਕੀਤਾ।
ਜੋਤੀ ਦੇ ਇਕੱਲੇ ਗਾਉਣ ਦਾ ਕਾਰਨ ਸੁਲਤਾਨਾ ਨੂਰਾਂ ਦਾ ਬੀਮਾਰ ਹੋਣਾ ਦੱਸਿਆ ਜਾ ਰਿਹਾ ਹੈ। ਜੋਤੀ ਨੂਰਾਂ ਦੇ ਇਕੱਲੇ ਗਾਉਣ ਦਾ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਸੰਗਤਾਂ ਨੂੰ ਕੁਝ ਅਧੂਰਾ ਜਿਹਾ ਮਹਿਸੂਸ ਹੋਇਆ। ਫਿਰ ਵੀ ਜੋਤੀ ਨੇ ਗੁਰੂ ਮਹਾਰਾਜ ਦੀ ਬਾਣੀ ਨਾਲ ਸੰਗਤਾਂ ਨੂੰ ਕਾਫੀ ਨਿਹਾਲ ਕੀਤਾ।
...ਤਾਂ ਫੜਿਆ ਜਾਣਾ ਸੀ ਸੁੱਖੇ ਦਾ ਕਾਤਲ ਗੈਂਗਸਟਰ ਸੇਖੋਂ ਪਰ
NEXT STORY