ਜਿਵੇਂ ਇਕ ਅਗਿਆਨੀ ਮੋਹ ਦੇ ਵੱਸ ਵਿਚ ਆ ਕੇ ਕਰਮ ਕਰਦਾ ਹੈ, ਉਸੇ ਤਰ੍ਹਾਂ ਇਕ ਗਿਆਨੀ ਨੂੰ ਬਿਨਾਂ ਮੋਹ ਦੇ ਇਸ ਦੁਨੀਆ ਦੀ ਭਲਾਈ ਲਈ ਕਰਮ ਕਰਨਾ ਚਾਹੀਦਾ ਹੈ। ਗਿਆਨੀ ਨੂੰ ਅਗਿਆਨੀ ਦੀ ਸੋਚ ਨੂੰ ਭਟਕਾਉਣਾ ਨਹੀਂ ਚਾਹੀਦਾ। ਉਸ ਨੂੰ ਖੁਦ ਆਪਣਾ ਵੈਦਿਕ ਕਰਮ ਕਰਦਿਆਂ ਅਗਿਆਨੀਆਂ ਨੂੰ ਵੀ ਕਰਮ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਰਨ ਦੇਣਾ ਚਾਹੀਦਾ ਹੈ। ਸਾਰੇ ਕਰਮ ਇੰਦਰੀਆਂ ਰਾਹੀਂ ਹੁੰਦੇ ਹਨ ਪਰ ਅਗਿਆਨੀ ਖੁਦ ਨੂੰ ਸਰੀਰ ਮੰਨਦਾ ਹੈ ਅਤੇ ਸੋਚਦਾ ਹੈ ਕਿ ਉਹੀ ਇਹ ਕਰਮ ਕਰ ਰਿਹਾ ਹੈ। ਖੁਦ ਨੂੰ ਸਰੀਰ ਮੰਨ ਕੇ ਅਗਿਆਨੀ ਫਲ ਦੀ ਇੱਛਾ ਵਿਚ ਲੱਗਾ ਰਹਿੰਦਾ ਹੈ। ਗਿਆਨੀ ਨੂੰ ਉਨ੍ਹਾਂ ਅਗਿਆਨੀ ਲੋਕਾਂ ਦੇ ਕੰਮ ਵਿਚ ਅੜਿੱਕਾ ਨਹੀਂ ਪਾਉਣਾ ਚਾਹੀਦਾ, ਉਨ੍ਹਾਂ ਨੂੰ ਰੋਕਣਾ ਨਹੀਂ ਚਾਹੀਦਾ। ਗਿਆਨੀ ਨੂੰ ਦੁਨੀਆ ਦੀ ਚਿੰਤਾ ਵਿਚ ਇੰਨਾ ਨਹੀਂ ਡੁੱਬਣਾ ਚਾਹੀਦਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਹੀ ਭੁੱਲ ਜਾਵੇ। ਉਸ ਨੂੰ ਆਪਣੀਆਂ ਵੈਦਿਕ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਾ ਚਾਹੀਦਾ ਹੈ। ਪਹਿਲਾਂ ਆਪਣੇ ਜੀਵਨ ਨੂੰ ਆਰਾਮ ਨਾਲ ਜਿਊਣ ਦਾ ਇੰਤਜ਼ਾਮ ਕਰ ਕੇ ਹੀ ਤਿਆਗ, ਆਸ਼ਰਮ ਜਾਣ ਆਦਿ ਵਰਗੇ ਕਦਮ ਚੁੱਕਣੇ ਚਾਹੀਦੇ ਹਨ, ਜੋਸ਼-ਜੋਸ਼ ਵਿਚ ਤੁਸੀਂ ਸ਼ੁਰੂ ਤਾਂ ਕਰ ਦੇਵੋਗੇ ਪਰ ਬਾਅਦ 'ਚ ਬਹੁਤ ਪਛਤਾਓਗੇ।
ਖੁਸ਼ਹਾਲੀ ਦਾ ਇਹੀ ਰਸਤਾ
NEXT STORY