ਵਾਸ਼ਿੰਗਟਨ (ਏਜੰਸੀ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਮੁੱਦੇ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਦੁਨੀਆ ਦਾ ਅਹਿਮ ਤੇਲ ਮਾਰਗ 'ਸਟਰੇਟ ਆਫ ਹੋਰਮੁਜ਼' (Strait of Hormuz) ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ। ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਰਸਤਾ "ਆਟੋਮੈਟਿਕ" ਤਰੀਕੇ ਨਾਲ ਖੁੱਲ੍ਹੇਗਾ, ਚਾਹੇ ਇਸ ਵਿੱਚ ਇਰਾਨ ਸਹਿਯੋਗ ਕਰੇ ਜਾਂ ਨਹੀਂ।
ਇਹ ਵੀ ਪੜ੍ਹੋ: ਵਿਵਾਦ ਦਰਮਿਆਨ ਰੈਪਰ ਬਾਦਸ਼ਾਹ ਨੇ 'ਟਟੀਰੀ' ਦਾ ਟੀਜ਼ਰ ਕੀਤਾ ਜਾਰੀ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਵਰਜ਼ਨ
ਪਾਕਿਸਤਾਨ 'ਚ ਹੋਵੇਗੀ ਅਹਿਮ ਬੈਠਕ
ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕੀ ਵਾਰਤਾਕਾਰ ਸ਼ਨੀਵਾਰ ਨੂੰ ਪਾਕਿਸਤਾਨ ਵਿੱਚ ਇਰਾਨੀ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਕੰਮ ਬਹੁਤ ਤੇਜ਼ੀ ਨਾਲ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਸਾਡੇ ਕੋਲ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਸਮਰੱਥਾ ਹੈ।"
ਇਹ ਵੀ ਪੜ੍ਹੋ: ਰਣਵੀਰ ਸਿੰਘ ਦੀ 'ਧੁਰੰਦਰ-2' ਨੇ ਦੁਨੀਆ ਭਰ 'ਚ ਪਾਈ ਧੱਕ, 22 ਦਿਨਾਂ 'ਚ ਕਮਾਈ 1665 ਕਰੋੜ ਦੇ ਪਾਰ !
ਪਰਮਾਣੂ ਹਥਿਆਰਾਂ 'ਤੇ 99% ਫੋਕਸ
ਟਰੰਪ ਨੇ ਕਿਹਾ ਕਿ ਇਰਾਨ ਨਾਲ ਕਿਸੇ ਵੀ ਸਮਝੌਤੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਹਿਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਉਨ੍ਹਾਂ ਮੁਤਾਬਕ, "ਮੇਰੇ ਲਈ 99 ਫੀਸਦੀ ਮੁੱਦਾ ਇਹੀ ਹੈ ਕਿ ਇਰਾਨ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ।"
ਇਹ ਵੀ ਪੜ੍ਹੋ: ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ ਲੁਟਾਇਆ ਪਿਆਰ (ਵੇਖੋ ਵੀਡੀਓ)
ਟਰੰਪ ਦਾ ਤਿੱਖਾ ਹਮਲਾ: "ਇਰਾਨ ਕੋਲ ਕੋਈ ਪੱਤਾ ਨਹੀਂ"
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਦਿਆਂ ਟਰੰਪ ਨੇ ਕਿਹਾ, "ਇਰਾਨੀਆਂ ਨੂੰ ਸ਼ਾਇਦ ਅਹਿਸਾਸ ਨਹੀਂ ਹੈ ਕਿ ਅੰਤਰਰਾਸ਼ਟਰੀ ਜਲ ਮਾਰਗਾਂ ਦੀ ਵਰਤੋਂ ਕਰਕੇ ਦੁਨੀਆ ਨੂੰ ਥੋੜ੍ਹੇ ਸਮੇਂ ਲਈ ਬਲੈਕਮੇਲ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਤਾਕਤ (ਕਾਰਡ) ਨਹੀਂ ਹੈ। ਉਹ ਅੱਜ ਸਿਰਫ ਗੱਲਬਾਤ ਕਰਨ ਲਈ ਹੀ ਜਿਉਂਦੇ ਹਨ।"
ਇਹ ਵੀ ਪੜ੍ਹੋ: ਰਣਵੀਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ; 'ਕੰਤਾਰਾ' ਮਿਮਿਕਰੀ ਕੇਸ 'ਚ ਦੁਬਾਰਾ ਦਾਖਲ ਕਰਨਾ ਪਵੇਗਾ ਮੁਆਫ਼ੀਨਾਮਾ
ਜੰਗੀ ਬੇੜੇ ਮੁੜ ਹਮਲੇ ਲਈ ਤਿਆਰ
ਇੱਕ ਇੰਟਰਵਿਊ ਦੌਰਾਨ ਟਰੰਪ ਨੇ ਧਮਕੀ ਦਿੱਤੀ ਕਿ ਅਗਲੇ 24 ਘੰਟਿਆਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕੀ ਜੰਗੀ ਬੇੜਿਆਂ 'ਤੇ ਹਥਿਆਰ ਮੁੜ ਲੋਡ ਕੀਤੇ ਜਾ ਰਹੇ ਹਨ ਅਤੇ ਜੇਕਰ ਪਾਕਿਸਤਾਨ ਵਿੱਚ ਹੋਣ ਵਾਲੀ ਸ਼ਾਂਤੀ ਵਾਰਤਾ ਅਸਫਲ ਰਹਿੰਦੀ ਹੈ, ਤਾਂ ਇਰਾਨ 'ਤੇ ਦੁਬਾਰਾ ਹਮਲੇ ਸ਼ੁਰੂ ਕੀਤੇ ਜਾ ਸਕਦੇ ਹਨ। ਦੂਜੇ ਪਾਸੇ, ਇਰਾਨ ਨੇ ਵੀ ਆਪਣੀ ਫੌਜ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ 'ਤੇ ਵਾਰ-ਵਾਰ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਦਰਮਿਆਨ ਲਗਭਗ ਇਕ ਮਹੀਨੇ ਤੋਂ ਚੱਲੀ ਜੰਗ ਤੋਂ ਬਾਅਦ ਫਿਲਹਾਲ ਜੰਗਬੰਦੀ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਹ ਸ਼ਾਂਤੀ ਕਾਫੀ ਨਾਜ਼ੁਕ ਹੈ।
ਇਹ ਵੀ ਪੜ੍ਹੋ: ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ 'ਚ ਮਿਲੀ ਜ਼ਮਾਨਤ ਪਰ ਹਰ ਸੋਮਵਾਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਗਬੰਦੀ ਵੱਲ ਅਮਰੀਕਾ ਦਾ ਅਹਿਮ ਕਦਮ! ਇਰਾਨ ਦੇ 7,000,000,000 ਡਾਲਰ ਬਾਰੇ ਕਰ'ਤਾ ਵੱਡਾ ਐਲਾਨ
NEXT STORY