ਕਈ ਸਾਲਾਂ ਤੋਂ ਭਾਰਤ 'ਚ ਹੁੰਡਈ ਦੀ ਇਕੋ ਲਗਜ਼ਰੀ ਕਾਰ ਸੋਨਾਟਾ ਸੀ। ਕਾਰ ਦੀ ਘੱਟਦੀ ਮੰਗ ਅਤੇ ਵਿਕਰੀ ਦੇ ਕਾਰਨ ਹੁੰਡਈ ਸੋਨਾਟਾ ਨੇ ਹੁਣ ਭਾਰਤ ਨੂੰ ਅਲਵਿਦਾ ਕਹਿ ਦਿੱਤਾ ਹੈ। ਪਹਿਲੀ ਸੋਨਾਟਾ ਕਾਰ ਕਾਫੀ ਹੱਦ ਤਕ ਜੈਗੁਆਰ ਐਕਸ ਵਰਗੀ ਦਿਖਾਈ ਦਿੰਦੀ ਸੀ, ਇਸ ਕਾਰ ਨੂੰ ਸਾਲ 2001 'ਚ ਲਾਂਚ ਕੀਤਾ ਗਿਆ ਸੀ। ਉਸ ਸਮੇਂ ਇਸ ਕਾਰ ਦਾ ਮੁਕਾਬਲਾ ਹੋਂਡਾ ਐਕਾਰਡ ਨਾਲ ਸੀ। ਕਿਫਾਇਤੀ ਕੀਮਤ ਦੇ ਚੱਲਦੇ ਫਾਇਦਾ ਸੋਨਾਟਾ ਨੂੰ ਮਿਲਿਆ। 2005 'ਚ ਸੋਨਾਟਾ ਦਾ ਸੈਕਿੰਡ ਜਨਰੇਸ਼ਨ ਮਾਡਲ ਐਮਬੇਰਾ ਬਾਜ਼ਾਰ 'ਚ ਉਤਾਰਿਆ ਗਿਆ, ਹਾਲਾਂਕਿ ਇਹ ਪਿਛਲੇ ਮਾਡਲ ਦੀ ਤੁਲਨਾ 'ਚ ਲੋਕਪ੍ਰਿਯ ਨਹੀਂ ਹੋ ਪਾਇਆ। ਸੋਨਾਟਾ ਨੂੰ ਡੀਜ਼ਲ ਵੈਰੀਐਂਟ 'ਚ ਵੀ ਪੇਸ਼ ਕੀਤਾ ਗਿਆ। ਡੀਜ਼ਲ ਇੰਜਣ ਦਾ ਵਿਕਲਪ ਦੇਣ ਦੇ ਬਾਵਜੂਦ ਗਾਹਕਾਂ ਨੂੰ ਲੁਭਾਉਣ 'ਚ ਨਾਕਾਮ ਰਹੀ। ਇਸ ਦੌਰਾਨ ਟੋਇਟਾ ਕੈਮਰੀ ਅਤੇ ਸਕੋਡਾ ਸੁਪਰਬ ਵੀ ਬਾਜ਼ਾਰ 'ਚ ਆ ਗਈਆਂ। ਇਸ ਦੇ ਬਾਅਦ ਸੋਨਾਟਾ ਦੀ ਮੰਗ ਘੱਟ ਹੋਣ ਲੱਗੀ।
ਹਾਲਾਂਕਿ ਹੁੰਡਈ ਮੋਟਰਸ ਫਿਰ ਵੀ ਡਟੀ ਰਹੀ ਅਤੇ 2012 'ਚ ਥਰਡ ਜਨਰੇਸ਼ਨ ਸੋਨਾਟਾ ਨੂੰ ਬਾਜ਼ਾਰ 'ਚ ਉਤਾਰਿਆ ਗਿਆ। ਇਸ ਵਾਰ ਕਾਰ ਦਾ ਪੂਰਾ ਡਿਜ਼ਾਈਨ ਬਦਲ ਦਿੱਤਾ ਗਿਆ ਸੀ ਪਰ ਇਸ ਨੂੰ ਵੀ ਲੋਕਾਂ ਨੇ ਵੱਧ ਪਸੰਦ ਨਹੀਂ ਕੀਤਾ ਕਿਉਂਕਿ ਲੋਕਾਂ ਨੂੰ ਲਗਜ਼ਰੀ ਕਾਰਾਂ 'ਚ ਜਰਮਨ ਨਾਮ ਹੀ ਪਸੰਦ ਆ ਰਿਹਾ ਸੀ। 2014 ਦੇ ਆਖਿਰੀ 6 ਮਹੀਨਿਆਂ ਦੀ ਜੇ ਗੱਲ ਕਰੀਏ ਤਾਂ ਹਰ ਮਹੀਨੇ 10 ਤੋਂ ਵੱਧ ਸੋਨਾਟਾ ਕਾਰਾਂ ਨਹੀਂ ਵਿੱਕ ਪਾਈਆਂ। ਇਸ ਲਈ ਕੰਪਨੀ ਨੇ ਤੈਅ ਕੀਤਾ ਕਿ ਸੋਨਾਟਾ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇ। ਇਸ ਸਮੇਂ ਹੁੰਡਈ ਮੋਟਰਸ ਦਾ ਲਗਜ਼ਰੀ ਸੈਗਮੈਂਟ ਖਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ਥਾਂ 'ਤੇ ਕੰਪਨੀ ਅਜੀਰਾ ਜਾਂ ਫਿਰ ਸੋਨਾਟਾ ਹਾਈਬ੍ਰਿਡ ਦਾ ਵਿਕਲਪ ਪੇਸ਼ ਕਰ ਸਕਦੀ ਹੈ।
ਰੋਬੋਟ ਕਰਮਚਾਰੀ ਵਾਲਾ ਪਹਿਲਾ ਹੋਟਲ ਜਾਪਾਨ 'ਚ
NEXT STORY