ਜੰਮੂ- ਪਾਕਿਸਤਾਨੀ ਰੇਂਜਰਾਂ ਨੇ ਬੀਤੀ ਰਾਤ ਜੰਮੂ ਜ਼ਿਲੇ 'ਚ ਕੌਮਾਂਤਰੀ ਸਰਹੱਦ ਨਾਲ ਲੱਗੇ ਕੁਝ ਪਿੰਡਾਂ ਅਤੇ 8 ਸੀਮਾ ਚੌਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਬੀ. ਐਸ. ਐਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਐਤਵਾਰ ਦੀ ਰਾਤ ਤਕਰੀਬਨ 8 ਵਜੇ ਤੋਂ ਬਾਅਦ ਆਰ. ਐਸ. ਪੁਰਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਨੂੰ ਛੋਟੇ ਹਥਿਆਰਾਂ ਅਤੇ ਮੋਟਰਾਰ ਬੰਬਾਂ ਨਾਲ ਨਿਸ਼ਾਨਾ ਬਣਾਇਆ। ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਾਕਿਸਤਾਨੀ ਰੇਂਜਰਾਂ ਨੇ ਗੋਲੀਬਾਰੀ ਕਰਦੇ ਹੋਏ ਕੁਝ ਨਾਗਰਿਕ ਖੇਤਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਇਹ ਗੋਲੀਬਾਰੀ ਰਾਤ ਇਕ ਵਜੇ ਤਕ ਜਾਰੀ ਰਹੀ। ਸਰਹੱਦ 'ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਪਾਕਿਸਤਾਨ ਨੇ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਲੋਕ ਜ਼ਖਮੀ ਹੋ ਗਏ ਸਨ।
ਕੇਜਰੀਵਾਲ ਦੇ ਦਾਦਾ ਜੀ ਨੇ ਚਟਾਈ ਸੀ ਕਾਂਗਰਸ ਨੂੰ ਧੂੜ
NEXT STORY