ਸਿਵਾਨੀ ਮੰਡੀ- ਕਰੀਬ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਦਾ ਗਠਨ ਕਰ ਕੇ ਸਿਆਸਤ ਦੇ ਗਲਿਆਰਿਆਂ 'ਚ ਕਦਮ ਰੱਖਣ ਵਾਲੇ ਅਰਵਿੰਦ ਕੇਜਰੀਵਾਲ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦੇ ਬਜ਼ੁਰਗ ਵੀ ਸਿਆਸਤ 'ਚ ਕਾਂਗਰਸ ਨਾਲ ਲੋਹਾ ਲੈ ਕੇ ਉਨ੍ਹਾਂ ਨੂੰ ਮਾਤ ਦੇਣ ਵਾਲਿਆਂ 'ਚ ਪਹਿਲੀ ਲਾਈਨ ਦੇ ਨੇਤਾਵਾਂ 'ਚੋਂ ਇਕ ਸਨ। ਸਾਲ 1977 'ਚ ਹੋਈਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਦਿੱਗਜ ਨੇਤਾ ਬੰਸੀਲਾਲ ਨੂੰ ਇਸ ਪਰਿਵਾਰ ਨੇ ਉਸ ਸਮੇਂ ਹਰਾ ਦਿੱਤਾ ਸੀ, ਜਦੋਂ ਉਨ੍ਹਾਂ ਦੇ ਨਾਂ ਦਾ ਇੱਥੇ ਬੋਲਬਾਲਾ ਸੀ। ਪੂਰੇ ਜ਼ਿਲੇ 'ਚ ਸਭ ਤੋਂ ਪਹਿਲਾਂ ਬੰਸੀਲਾਲ ਦੇ ਖਿਲਾਫ ਬਗਾਵਤ ਦਾ ਝੰਡਾ ਅਰਵਿੰਦ ਕੇਜਰੀਵਾਲ ਦੇ ਦਾਦਾ ਜੀ ਨੇ ਹੀ ਉਠਾਇਆ ਸੀ। ਉਨ੍ਹਾਂ ਨੇ ਜਨਤਾ ਪਾਰਟੀ ਦੀ ਉਮੀਦਵਾਰ ਚੰਦਰਾਵਤੀ ਦਾ ਸਿਵਨੀ 'ਚ ਨਾ ਸਿਰਫ ਦਫਤਰ ਖੁੱਲ੍ਹਵਾਇਆ, ਸਗੋਂ ਉਨ੍ਹਾਂ ਦੇ ਪੱਖ 'ਚ ਖੁੱਲ੍ਹ ਕੇ ਪ੍ਰਚਾਰ ਵੀ ਕੀਤਾ ਸੀ। ਉਸ ਸਮੇਂ ਚੌਧਰੀ ਬੰਸੀਲਾਲ ਨੇ ਅਰਵਿੰਦ ਕੇਜਰੀਵਾਲ ਦੇ ਦਾਦਾ ਮੰਗਲਚੰਦ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਜ਼ੁਬਾਨ ਦੇ ਧਨੀ ਸਮਝੇ ਜਾਣ ਵਾਲੇ ਮੰਗਲਚੰਦ ਨੇ ਜਨਤਾ ਪਾਰਟੀ ਦਾ ਸਾਥ ਨਹੀਂ ਛੱਡਿਆ। ਉਸ ਸਮੇਂ ਰਿਕਾਰਡ ਤੋੜ ਵੋਟਾਂ ਨਾਲ ਚੰਦਰਵਤੀ ਦੀ ਜਿੱਤ ਵੀ ਹੋਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਕੱਲੇ ਕੇਜਰੀਵਾਲ ਦੇ ਦਾਦਾ ਜੀ ਮੰਗਲਚੰਦ ਨੇ ਹੀ ਸਾਲ 1968 ਤੋ! 1977 ਤੱਕ ਹਰਿਆਣਾ ਦੇ ਇਕਛੱਤਰ ਰਾਜ ਕਰਨ ਵਾਲੇ ਬੰਸੀਲਾਲ ਨੂੰ ਚੋਣਾਂ 'ਚ ਹਰਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ, ਪਰ ਮੰਗਲਚੰਦ ਦੀ ਭਿਵਾਨੀ ਜ਼ਿਲੇ 'ਚ ਸਮਾਜਿਕ ਕੰਮਾਂ ਦੇ ਕਾਰਨ ਲੋਕਾਂ 'ਚ ਚੰਗੀ ਪੈਠ ਸੀ।
ਸਿਵਾਨੀ ਖੇਤਰ 'ਚ ਅਰਵਿੰਦ ਕੇਜਰੀਵਾਲ ਦੇ ਦਾਦਾ ਜੀ ਮੰਗਲਚੰਦ ਦਾ ਇਕਮਾਤਰ ਪਹਿਲਾ ਪਰਿਵਾਰ ਸੀ, ਜਿਨ੍ਹਾਂ ਨੇ ਸਿਵਾਨੀ ਦੇ ਪੁਰਾਣੇ ਬੱਸ ਸਟੈਂਡ 'ਤੇ ਰਾਮਚੰਦ ਸਾਰਸਵਤ ਦੇ ਭਵਨ 'ਚ ਬੰਸੀਲਾਲ ਦੇ ਖਿਲਾਫ ਲੋਕ ਸਭਾ ਚੋਣਾਂ ਲੜ ਰਹੀ ਜਨਤਾ ਪਾਰਟੀ ਦੀ ਉਮੀਦਵਾਰ ਚੰਦਰਵਤੀ ਦਾ ਦਫਤਰ ਖੁੱਲ੍ਹਵਾਇਆ। ਉਸ ਸਮੇਂ ਸ਼ਹਿਰ ਦੇ ਰਾਮਾਨੰਦ ਬਿਸ਼ਨੋਈ ਵੀ ਜਨਤਾ ਪਾਰਟੀ ਦੇ ਇਕ ਪਾਸੇ ਖਾਸ ਸਮਰਥਕਾਂ 'ਚ ਸ਼ਾਮਲ ਹੋ ਗਏ ਸਨ। ਇਸ ਇਲਾਕੇ 'ਚ ਉਸ ਸਮੇਂ ਸਿਰਫ ਅਰਵਿੰਦ ਦੇ ਘਰ ਅਤੇ ਇਸ ਦਫਤਰ 'ਚ ਹੀ ਜਨਤਾ ਪਾਰਟੀ ਦੇ ਝੰਡੇ ਸਨ। ਅਰਵਿੰਦ ਦੇ ਚਾਚਾ ਗਿਰਧਾਰੀ ਕੇਜਰੀਵਾਲ ਦੱਸਦੇ ਹਨ ਕਿ ਉਸ ਸਮੇਂ ਹਰ ਘਰ ਅਤੇ ਦੁਕਾਨ 'ਤੇ ਸਿਰਫ ਕਾਂਗਰਸੀ ਪਾਰਟੀ ਦੇ ਹੀ ਝੰਡੇ ਸਨ ਪਰ ਵੋਟਿੰਗ ਤੋਂ ਬਾਅਦ ਚੋਣਾਵੀ ਨਤੀਜੇ ਚੰਦਰਵਤੀ ਦੇ ਪੱਖ 'ਚ ਸਨ। ਇਸ ਦੌਰਾਨ ਜੁਮਲਾ ਵੀ ਚੱਲਿਆ ਸੀ ਅਤੇ ਨਤੀਜੇ ਜਾਣਨ ਲਈ ਕਿਤੇ ਚਰਚਾ ਸੀ ਤਾਂ ਸਾਰਿਆਂ ਦੀ ਜ਼ੁਬਾਨ 'ਤੇ ਇਕ ਹੀ ਗੱਲ ਹੁੰਦੀ ਸੀ ਕਿ ਸਾਨੂੰ ਨਹੀਂ ਪਤਾ ਕੌਣ ਜਿੱਤੇਗਾ (ਉਨ੍ਹਾਂ ਦਾ ਇਸ਼ਾਰਾ ਚੰਦਰਵਤੀ ਸੀ) ਅਤੇ ਕੌਣ ਹਾਰੇਗਾ (ਮਤਲਬ ਬੰਸੀਲਾਲ) ਅਤੇ ਅਜਿਹਾ ਹੋਇਆ ਸੀ, ਜਿਸ 'ਚ ਚੰਦਰਵਤੀ ਨੇ ਅਰਵਿੰਦ ਦੇ ਦਾਦਾ ਮੰਗਲਚੰਦ ਦੇ ਸਹਿਯੋਗ ਨਾਲ ਬੰਸੀਲਾਲ ਨੂੰ ਰਿਕਾਰਟ ਵੋਟਾਂ ਨਾਲ ਹਰਾਇਆ ਸੀ।
ਪੁੱਤ ਦੀ ਇਕ ਛੋਟੀ ਜਿਹੀ ਗਲਤੀ, ਪਿਓ ਨੂੰ ਜਾਨ ਦੇ ਕੇ ਚੁਕਾਉਣੀ ਪਈ ਕੀਮਤ
NEXT STORY