ਨਵੀਂ ਦਿੱਲੀ- ਸਵਿਸ ਬੈਂਕ ਐੱਚ. ਐੱਸ. ਬੀ. ਸੀ. 'ਚ ਭਾਰਤੀ ਖਾਤਾ ਧਾਰਕਾਂ ਦੇ ਨਾਂ ਅਤੇ ਜਮ੍ਹਾ ਰਕਮ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਇਕ ਅੰਗਰੇਜ਼ੀ ਅਖਬਾਰ 'ਚ ਕੀਤਾ ਗਿਆ ਹੈ। ਇਸ ਅਖਬਾਰ ਨੇ 1195 ਉਨ੍ਹਾਂ ਭਾਰਤੀਆਂ ਦੇ ਨਾਂਵਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਦਾ ਐੱਚ. ਐੱਸ. ਬੀ. ਸੀ. ਬੈਂਕ 'ਚ ਖਾਤਾ ਹੈ। ਲਿਸਟ 'ਚ ਉਹ 628 ਨਾਂ ਵੀ ਸ਼ਾਮਲ ਹਨ ਜੋ ਫਰਾਂਸ ਦੀ ਸਰਕਾਰ ਤੋਂ ਭਾਰਤ ਸਰਕਾਰ ਨੂੰ 2011 'ਚ ਮਿਲੇ ਸਨ। ਇਨ੍ਹਾਂ ਸਾਰਿਆਂ ਦੇ ਖਾਤਿਆਂ 'ਚ ਕੁਲ 25 ਹਜ਼ਾਰ 420 ਕਰੋੜ ਰੁਪਏ ਜਮ੍ਹਾ ਹਨ ਪਰ ਇਹ ਰਕਮ 2006-2007 ਤੱਕ ਦੀ ਜਾਣਕਾਰੀ ਦੇ ਆਧਾਰ 'ਤੇ ਹੈ। ਐਕਸਪ੍ਰੈੱਸ ਦੇ ਖੁਲਾਸੇ 'ਚ ਜਿਨ੍ਹਾਂ ਨਾਂਵਾਂ ਦਾ ਖੁਲਾਸਾ ਹੋਇਆ ਹੈ, ਉਸ 'ਚ ਮੁਕੇਸ਼ ਅੰਬਾਨੀ, ਅਨਿਲ ਅੰਬਾਨੀ, ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਨੂੰ ਟੰਡਨ, ਸਾਬਕਾ ਵਿਦੇਸ਼ ਰਾਜ ਮੰਤਰੀ ਪਰਣੀਤ ਕੌਰ, ਸਮਿਤਾ ਠਾਕਰੇ, ਅਭਿਨੇਤਰੀ ਰਿਤੂ ਮਹਿਮਾ ਚੌਧਰੀ, ਨਾਰਾਇਣ ਰਾਣੇ, ਨੀਲਮ ਰਾਣੇ ਅਤੇ ਨੀਲੇਸ਼ ਰਾਣੇ ਦੇ ਨਾਂ ਸ਼ਾਮਲ ਹਨ। ਵੱਡੇ ਕਾਰੋਬਾਰੀਆਂ 'ਚ ਜੈੱਟ ਦੇ ਨਰੇਸ਼ ਗੋਇਲ, ਡਾਬਰ ਦਾ ਬਰਮਨ ਪਰਿਵਾਰ, ਡਾਲਮੀਆ ਗਰੁੱਪ ਦੇ ਅਨੁਰਾਗ ਡਾਲਮੀਆ, ਮਨੂੰ ਛਾਬੜੀਆ, ਐਮਾਰ ਐੱਮ. ਡੀ. ਐੱਫ. ਦੇ ਸ਼ਰਵਨ ਅਤੇ ਸ਼ਿਲਪੀ ਗੁਪਤਾ, ਸੋਨਾ ਕੋਓ ਦੇ ਸੁਰਿੰਦਰ ਕਪੂਰ, ਖੇਤਾਨ ਦੇ ਪ੍ਰਦੀਪ ਅਤੇ ਹੈਗ੍ਰੀਵ ਖੇਤਾਨ, ਯਸ਼ੋਵਰਧਨ ਬਿੜਤਾਲ ਦੇ ਨਾਂ ਸ਼ਾਮਲ ਹਨ।
ਜ਼ਿਆਦਾਤਰ ਨਾਂ ਅਜਿਹੇ ਹਨ, ਜਿਨ੍ਹਾਂ ਬਾਰੇ ਚਰਚਾ ਹੁੰਦੀ ਰਹੀ ਹੈ। ਤੁਹਾਨੂੰ ਦੱਸਦੇ ਹਾਂ ਕਿ ਅਖਬਾਰ ਨੇ ਜਿਨ੍ਹਾਂ ਨਾਂਵਾਂ ਦਾ ਖੁਲਾਸਾ ਕੀਤਾ ਹੈ, ਉਨ੍ਹਾਂ ਦੇ ਖਾਤਿਆਂ 'ਚ ਕਿੰਨੀ ਰਕਮ ਹੈ: ਮੁਕੇਸ਼ ਅੰਬਾਨੀ, ਆਰ. ਆਈ. ਐੱਲ-164.92 ਕਰੋੜ ਰੁਪਏ, ਅਨਿਲ ਅੰਬਾਨੀ, ਏ. ਡੀ. ਏ. ਜੀ.-164.92 ਕਰੋੜ ਰੁਪਏ, ਨਰੇਸ਼ ਗੋਇਲ, ਜੈੱਟ ਏਅਰਵੇਜ਼-116 ਕਰੋੜ ਰੁਪਏ, ਵਰਮਨ ਪਰਿਵਾਰ, ਡਾਬਰ-77.5 ਕਰੋੜ ਰੁਪਏ, ਅਨੁਰਾਗ ਡਾਲਮੀਆ, ਡਾਲਮੀਆ-59.5 ਕਰੋੜ ਰੁਪਏ, ਮਨੂੰ ਛਾਬਰੀਆ ਪਰਿਵਾਰ-874 ਕਰੋੜ ਰੁਪਏ, ਮਹੇਸ਼ ਟੀਕਮਦਾਸ ਥਰਾਨੀ-251.7 ਕਰੋਡ ਰੁਪਏ, ਅਨੂੰ ਟੰਡਨ, ਸਾਬਕਾ ਕਾਂਗਰਸ ਸੰਸਦ ਮੈਂਬਰ, ਸੰਦੀਪ ਟੰਡਨ, ਸਾਬਕਾ ਆਈ. ਆਰ. ਐੱਸ.-166.1 ਕਰੋੜ ਰੁਪਏ, ਸ਼ਰਵਨ-ਸ਼ਿਲਪੀ ਗੁਪਤਾ-209.56 ਕਰੋੜ ਰੁਪਏ, ਐਡਮਿ. ਐੱਮ. ਐੱਸ. ਨੰਦਾ, ਸੁਰੇਸ਼ ਨੰਦਾ-14.2 ਕਰੋੜ ਰੁਪਏ, ਭਦਰ ਸ਼ਾਮ ਕੋਠਾਰੀ ਪਰਿਵਾਰ-195.6 ਕਰੋੜ ਰੁਪਏ, ਸੁਭਾਸ਼ ਵਸੰਤ ਸਾਠੇ, ਇੰਦਰਾਣੀ ਸਾਠੇ-4.64 ਕਰੋੜ ਰੁਪਏ, ਸਮਿਤਾ ਠਾਕਰੇ, ਬਾਲ ਠਾਕਰੇ ਦੀ ਨੂੰਹ-64 ਲੱਖ ਰੁਪਏ, ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ- ਰਕਮ ਦਾ ਖੁਲਾਸਾ ਨਹੀਂ, ਨੀਲਮ ਨਾਰਾਇਣ ਰਾਣੇ, ਨੀਲੇਸ਼ ਰਾਣੇ, ਸੁਰਿੰਦਰ ਕਪੂਰ, ਸੋਨਾ ਕੋਓ-2.51 ਕਰੋੜ ਰੁਪਏ, ਯਸ਼ੋਵਰਧਨ ਬਿੜਲਾ, ਚੇਅਰਮੈਨ, ਯਸ਼ ਬਿੜਲਾ ਗਰੁੱਪ, ਪ੍ਰਦੀਪ ਖੇਤਾਨ, ਹੈਗ੍ਰੀਵ ਖੇਤਾਨ (ਖੇਤਾਨ ਕੰਪਨੀ ਦੇ ਮਾਲਕ), ਰਿਤੂ (ਮਹਿਮਾ) ਚੌਧਰੀ, ਬਾਲੀਵੁੱਡ ਅਭਿਨੇਤਰੀ।
ਫਰੈਂਡ ਅਖਬਾਰ ਨੂੰ ਫਰਾਂਸ ਸਰਕਾਰ ਤੋਂ ਸੂਚੀ ਮਿਲੀ। ਇਹ ਖੁਫੀਆ ਸੂਤਰਾਂ ਤੋਂ ਸੂਚੀ ਇੱਥੇ ਤੱਕ ਪੁੱਜੀ। ਐੱਚ. ਐੱਫ. ਬੀ. ਸੀ. ਬੈਂਕ ਦੇ ਇਕ ਲੱਖ ਤੋਂ ਵਧ ਖਾਤਾਦਾਰਾਂ ਦੀ ਸੂਚਨਾ ਮਿਲੀ। ਫਰੈਂਚ ਅਖਬਾਰ ਨੇ 45 ਦੇਸ਼ਾਂ ਦੇ ਪੱਤਰਕਾਰਾਂ ਦੀ ਮਦਦ ਨਾਲ ਇਸ ਸੂਚਨਾ ਦੀ ਜਾਂਚ ਨੂੰ ਅੱਗੇ ਵਧਾਇਆ। ਅੰਗਰੇਜ਼ੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਇਸ ਸੂਚੀ 'ਚ 1195 ਭਾਰਤੀਆਂ ਦੇ ਨਾਂ ਹਨ, ਜਿਨ੍ਹਾਂ ਦੇ ਖਾਤਿਆਂ 'ਚ 25 ਹਜ਼ਾਰ 400 ਕਰੋੜ ਰੁਪਏ ਜਮ੍ਹਾ ਹਨ। ਅੰਗਰੇਜ਼ੀ ਅਖਬਾਰ ਵੱਲੋਂ ਛਾਪੇ ਗਏ ਨਾਂਵਾਂ 'ਚੋਂ ਉਹ 628 ਨਾਂ ਵੀ ਹਨ, ਜਿਨ੍ਹਾਂ ਨੂੰ ਸਰਕਾਰ ਪਹਿਲਾਂ ਹੀ ਉਜਾਗਰ ਕਰ ਚੁੱਕੀ ਹੈ।
ਪਾਕਿ ਨਹੀਂ ਆ ਰਿਹੈ ਬਾਜ਼, ਪਿੰਡਾਂ ਨੂੰ ਬਣਾਇਆ ਆਪਣਾ ਨਿਸ਼ਾਨਾ (ਦੇਖੋ ਤਸਵੀਰਾਂ)
NEXT STORY