ਨਵੀਂ ਦਿੱਲੀ- ਸਮਾਰਟਫੋਨ ਦੀ ਦੁਨੀਆ 'ਚ ਅੱਜ ਕੁਝ ਨਵਾਂ ਹੋਣ ਵਾਲਾ ਹੈ, ਅਜੇ ਤਕ ਤੁਸੀਂ ਆਪਣੇ ਆਸ-ਪਾਸ ਜਿਹੜੇ ਵੀ ਸਮਾਰਟਫੋਨ ਦੇਖੇ ਹੋਣਗੇ ਉਨ੍ਹਾਂ 'ਚੋਂ ਕੁਝ ਐਂਡਰਾਇਡ, ਕੁਝ ਆਈ.ਓ.ਐਸ., ਕੁਝ ਫਾਇਰਫਾਕਸ ਅਤੇ ਵਿੰਡੋਜ਼ ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਕਰਨ ਵਾਲੇ ਹੋਣਗੇ। ਅੱਜ ਸਮਾਰਟਫੋਨ ਦੀ ਦੁਨੀਆ 'ਚ ਪੰਜਵਾਂ ਆਪ੍ਰੇਟਿੰਗ ਸਿਸਟਮ ਦਸਤਕ ਦੇਣ ਜਾ ਰਿਹਾ ਹੈ।
ਇਸ ਨਵੇਂ ਆਪ੍ਰੇਟਿੰਗ ਸਿਸਟਮ ਦਾ ਨਾਮ ਹੈ Ubuntu। ਇਸ ਨਵੇਂ ਆਪ੍ਰੇਟਿੰਗ ਸਿਸਟਮ Ubuntu 'ਤੇ ਬੇਸਡ ਦੁਨੀਆ ਦਾ ਪਹਿਲਾ ਸਮਾਰਟਫੋਨ ਅੱਜ ਯੂਰੋਪ 'ਚ ਲਾਂਚ ਹੋ ਰਿਹਾ ਹੈ। Aquaris E 4.5 Ubuntu Edition ਨਾਂ ਦੇ ਇਸ ਫੋਨ ਦਾ ਨਿਰਮਾਣ ਸਪੇਨ ਦੀ ਕੰਪਨੀ BQ ਨੇ ਕੀਤਾ ਹੈ। 195 ਡਾਲਰ ਲਗਭਗ (12000 ਰੁਪਏ) ਦੇ ਇਸ ਫੋਨ ਦੀ ਸਕ੍ਰੀਨ 4.5 ਇੰਚ ਦੀ ਹੋਵੇਗੀ। ਇਸ ਫੋਨ 'ਚ 1.3 ਜੀ.ਐਚ.ਜ਼ੈਡ. ਵਾਲਾ ਕਵਾਡ ਕੋਰ ਮੀਡੀਆ ਟੈਕ ਕਾਰਟੈਕਸ A7 ਪ੍ਰੋਸੈਸਰ ਦਿੱਤਾ ਗਿਆ। ਇਸ ਵਿਚ 1GB ਦੀ ਰੈਮ ਹੋਵੇਗੀ। 8GB ਦੀ ਸਟੋਰੇਜ ਸਮਰੱਥਾ ਵਾਲੇ ਇਸ ਫੋਨ ਵਿਚ 2150 mah ਦੀ ਬੈਟਰੀ ਲੱਗੀ ਹੈ। ਇਹ ਮੋਬਾਈਲ 8 ਮੈਗਾਪਿਕਸਲ ਦੇ ਰਿਅਰ ਅਤੇ 5 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਲੈਸ ਹੈ।
ਲਾਵਾ ਆਈਰਿਸ ਦੀ ਵਿਕਰੀ ਅੱਜ ਤੋਂ ਫਲਿਪਕਾਰਟ 'ਤੇ ਹੋਈ ਸ਼ੁਰੂ
NEXT STORY