ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰਾਂ 'ਚ ਜਾਰੀ ਨਰਮੀ ਦੇ ਵਿਚਾਲੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਪੀਲੀ ਧਾਤ 'ਚ 410 ਰੁਪਏ ਦੀ ਗਿਰਾਵਟ ਆਈ ਅਤੇ ਇਹ ਸਾਢੇ ਤਿੰਨ ਹਫਤੇ ਦੇ ਹੇਠਲੇ ਪੱਧਰ 27790 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਦੌਰਾਨ ਸਫੇਦ ਧਾਤ 'ਚ ਵੀ ਨਰਮੀ ਦਾ ਰੁਖ ਰਿਹਾ ਅਤੇ ਇਹ ਵੀ 820 ਰੁਪਏ ਟੁੱਟ ਕੇ ਤਿੰਨ ਹਫਤੇ ਦੇ ਸਭ ਤੋਂ ਹੇਠਲੇ ਪੱਧਰ 37530 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਦਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਫਤੇ ਦੇ ਅੰਤ 'ਚ ਸੋਨੇ 'ਚ 2.5 ਫੀਸਦੀ ਦੀ ਵੱਡੀ ਗਿਰਾਵਟ ਆਈ ਅਤੇ ਇਹ ਪਿਛਲੇ ਤਿੰਨ ਹਫਤੇ ਦੇ ਸਭ ਤੋਂ ਹੇਠਲੇ ਪੱਧਰ 1228.25 ਡਾਲਰ ਪ੍ਰਤੀ ਔਂਸ 'ਤੇ ਆ ਗਈ। ਹਾਲਾਂਕਿ ਸਿੰਗਾਪੁਰ 'ਚ ਇਹ 0.45 ਫੀਸਦੀ ਦੀ ਮਾਮੂਲੀ ਬੜ੍ਹਤ ਦੇ ਨਾਲ 1238.8 ਡਾਲਰ ਪ੍ਰਤੀ ਔਂਸ ਬੋਲੀ ਗਈ।
ਇਸ ਦੌਰਾਨ ਅਮਰੀਕੀ ਸੋਨਾ ਵਾਅਦਾ ਵੀ 0.38 ਫੀਸਦੀ ਚੜ੍ਹ ਕੇ 1239.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਫੇਡ ਰਿਜ਼ਰਵ ਦੇ ਵਿਆਜ ਦਰ 'ਚ ਵਾਧੇ ਦੀ ਛੇਤੀ ਉਮੀਦ ਨਾਲ ਦੋਹਾਂ ਕੀਮਤਾਂ ਧਾਤਾਂ 'ਤੇ ਦਬਾਅ ਬਣਿਆ ਹੈ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.30 ਫੀਸਦੀ ਵੱਧ ਕੇ 16.74 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਰਤਨ ਟਾਟਾ ਨੇ Cardekho.com 'ਚ ਕੀਤਾ ਨਿਵੇਸ਼
NEXT STORY