ਮੁੰਬਈ- ਬਾਜ਼ਾਰ ਦੀ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਸੋਮਵਾਰ ਨੂੰ ਲਗਾਤਾਰ 7ਵੇਂ ਦਿਨ ਬਾਜ਼ਾਰ ਟੁੱਟ ਕੇ ਬੰਦ ਹੋਏ ਹਨ। ਬਾਜ਼ਾਰ 'ਚ ਸੋਮਵਾਰ ਨੂੰ ਚਾਰੇ ਪਾਸੇ ਦਬਾਅ ਸੀ। ਕੰਪਨੀਆਂ ਦੇ ਖਰਾਬ ਨਤੀਜੇ, ਦਿੱਲੀ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਪਹਿਲੇ ਹੀ ਸੈਂਟੀਮੈਂਟ ਖਰਾਬ ਕੀਤੇ ਹੋਏ ਸਨ ਪਰ ਐੱਲਐਂਡਟੀ ਦੇ ਨਤੀਜਿਆਂ ਤੋਂ ਬਾਅਦ ਤਾਂ ਬਾਜ਼ਾਰ 'ਚ ਜਿਵੇਂ ਨਿਰਾਸ਼ਾ ਹੀ ਛਾ ਗਈ ਅਤੇ ਸੈਂਸੈਕਸ 500 ਅੰਕਾਂ ਤੋਂ ਹੇਠਾਂ ਫਿਸਲ ਗਿਆ। ਨਿਫਟੀ ਵੀ 8500 ਦੇ ਨੇੜੇ ਆ ਗਿਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਜ਼ੋਰਦਾਰ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦੇ ਮਿਡਕੈਪ ਅਤੇ ਸਮਾਲਕੈਪ ਇੰਡੈਕਸ 1.5 ਫੀਸਦੀ ਤੱਕ ਡਿਗ ਕੇ ਬੰਦ ਹੋਏ ਹਨ। ਜਦੋਂਕਿ ਬੀ.ਐੱਸ.ਈ. ਦੇ ਸਾਰੇ ਪ੍ਰਮੁੱਖ ਇੰਡੈਕਸ ਲਾਲ ਨਿਸ਼ਾਨ 'ਚ ਬੰਦ ਹੋਏ ਹਨ। ਕੈਪੀਟਲ ਗੁਡਸ, ਰੀਅਲਟੀ, ਮੈਟਲ, ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਕੈਪੀਟਲ ਗੁਡਸ ਇੰਡੈਕਸ ਲਗਭਗ 4.5 ਫੀਸਦੀ ਟੁੱਟਿਆ ਹੈ। ਇਸ ਤੋਂ ਇਲਾਵਾ ਰੀਅਲਟੀ, ਮੈਟਲ, ਆਟੋ ਅਤੇ ਬੈਂਕਿੰਗ ਇੰਡੈਕਸ 'ਚ 2 ਫੀਸਦੀ ਤੋਂ ਜ਼ਿਆਦਾ ਦੀ ਕਮਜ਼ੋਰੀ ਦਿਖੀ ਹੈ।
ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 490.5 ਅੰਕ ਯਾਨੀ ਕਿ 1.7 ਫੀਸਦੀ ਦੀ ਗਿਰਾਵਟ ਦੇ ਨਾਲ 28227.4 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 134.7 ਅੰਕ ਯਾਨੀ ਕਿ 1.6 ਫੀਸਦੀ ਦੀ ਕਮਜ਼ੋਰੀ ਦੇ ਨਾਲ 8526.3 ਦੇ ਪੱਧਰ 'ਤੇ ਬੰਦ ਹੋਇਆ ਹੈ।
ਖੁਸ਼ਖਬਰੀ, ਨਹੀਂ ਲੱਗੇਗਾ Whatsapp 'ਤੇ ਬੈਨ
NEXT STORY