ਨਵੀਂ ਦਿੱਲੀ- ਵਟਸਐਪ ਯੂਜ਼ਰਸ ਦੇ ਲਈ ਕੰਮ ਦੀ ਖਬਰ ਹੈ। ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਵਟਸਐਪ ਨੇ ਵਟਸਐਪ ਪਲੱਸ ਦੀ ਵਰਤੋਂ ਕਰ ਰਹੇ ਯੂਜ਼ਰਸ ਨੂੰ ਬੈਨ ਕਰ ਦਿੱਤਾ ਹੈ। ਇਸ ਥਰਡ ਪਾਰਟੀ ਮੋਬਾਈਲ ਐਪ ਨੂੰ ਕਈ ਯੂਜ਼ਰਸ ਨੇ ਡਾਊਨਲੋਡ ਕੀਤਾ। ਇਸ ਦੇ ਚੱਲਦੇ ਜਿਨ੍ਹਾਂ ਲੋਕਾਂ ਦੇ ਮੋਬਾਈਲ 'ਚ ਵਟਸਐਪ ਪਲੱਸ ਸੀ ਉਨ੍ਹਾਂ ਦਾ ਅਕਾਊਂਟ ਚਲਣਾ ਬੰਦ ਹੋ ਗਿਆ ਪਰ ਹੁਣ ਵੀ ਕੁਝ ਯੂਜ਼ਰਸ ਬਿਨਾਂ ਬੈਨ ਦੇ ਆਰਾਮ ਮਾਲ ਵਟਸਐਪ ਪਲੱਸ ਦੀ ਵਰਤੋਂ ਕਰ ਰਹੇ ਹਨ।
ਅੰਗਰੇਜ਼ੀ ਸਾਈਟ ਐਂਡਰਾਇਡਪਿਟ ਅਨੁਸਾਰ ਐਕਸ.ਡੀ.ਏ. ਡਿਵੈਲਪਰਸ ਦੇ ਇਕ ਮੈਂਬਰ ਨੇ ਆਫੀਸ਼ਿਅਲ ਵਟਸਐਪ ਵਲੋਂ ਵਟਸਐਪ ਪਲੱਸ 'ਤੇ ਲਗਾਏ ਗਏ ਬੈਨ ਦਾ ਤੋੜ ਨਿਕਾਲ ਲਿਆ ਹੈ। ਇਸ ਦੇ ਲਈ ਉਨ੍ਹਾਂ ਨੇ ਇਕ ਨਵਾਂ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਜਿਸ ਨਾਲ ਕੁਝ ਯੂਜ਼ਰਸ ਬੈਨ ਦੇ ਬਾਅਦ ਵੀ ਵਟਸਐਪ ਪਲੱਸ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਅਨਆਫਿਸ਼ਿਅਲ ਹੈ ਅਤੇ ਵਟਸਐਪ ਇਸ ਨੂੰ ਸਪੋਰਟ ਨਹੀਂ ਕਰਦਾ ਹੈ।
ਵਟਸਐਪ ਪਲੱਸ ਬੈਨ ਦੇ ਬਾਅਦ ਵੀ ਵਰਤੋਂ ਕਰਨ ਦੇ ਲਈ ਇਸ ਦੇ ਨਵੇਂ ਵਰਜ਼ਨ ਦੇ ਲਈ ਯੂਜ਼ਰਸ ਇਨ੍ਹਾਂ ਸਟੇਪਸ ਦੀ ਵਰਤੋਂ ਕਰ ਰਹੇ ਹਨ।
1. ਇਸ ਦੇ ਲਈ ਸਭ ਤੋਂ ਪਹਿਲਾਂ ਮੋਬਾਈਲ 'ਚ ਪਹਿਲਾਂ ਤੋਂ ਮੌਜੂਦ ਵਟਸਐਪ ਜਾਂ ਵਟਸਐਪ ਪਲੱਸ ਨੂੰ ਡਿਲੀਟ ਕਰਨਾ ਹੋਵੇਗਾ।
2. ਇਸ ਦੇ ਬਾਅਦ ਵਟਸਐਪ ਪਲੱਸ ਦਾ ਬੈਨ ਫ੍ਰੀ ਅਪਡੇਟਿਡ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ।
3. ਨਵਾਂ ਵਰਜ਼ਨ ਡਾਊਨਲੋਡ ਕਰਨ ਨਾਲ ਬਿਨਾਂ ਕਿਸੀ ਬੈਨ ਦੇ ਆਸਾਨੀ ਨਾਲ ਯੂਜ਼ਰਸ ਵਟਸਐਪ ਪਲੱਸ ਦੀ ਵਰਤੋਂ ਕਰ ਰਹੇ ਹਨ। ਵਟਸਐਪ ਪਲੱਸ ਦੇ ਨਵੇਂ ਅਤੇ ਅਪਡੇਟਿਡ ਵਰਜ਼ਨ 'ਚ ਮਟੀਰਿਅਲ ਡਿਜ਼ਾਈਨ ਅਸੈਥੈਟਿਕ ਸ਼ਾਮਲ ਹੈ। ਨਾਲ ਹੀ ਇਸ 'ਚ ਲਾਸਟ ਸੀਨ ਅਤੇ ਬਲਿਊ ਟਿਕਸ ਵੀ ਹਾਈਡ ਕਰਨ ਦਾ ਆਪਸ਼ਨ ਹੈ। ਹਾਲਾਂਕਿ ਵਟਸਐਪ ਪਲੱਸ ਇਕ ਅਨਆਫਿਸ਼ਿਅਲ ਮੋਬਾਈਲ ਐਪ ਹੈ, ਇਸ ਲਈ ਇਸ ਦੀ ਵਰਤੋਂ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਤੁਸੀਂ ਇਸ ਨਾ ਹੀ ਇਸ ਦੀ ਵਰਤੋਂ ਕਰੋ ਤਾਂ ਜ਼ਿਆਦਾ ਵਧੀਆ ਹੈ।
ਸੋਨਾ ਅਤੇ ਚਾਂਦੀ ਹੋਏ ਸਸਤੇ, ਜਾਣੋ ਅੱਜ ਦੇ ਭਾਅ
NEXT STORY