ਨਵੀਂ ਦਿੱਲੀ- ਅੱਜ ਟੈਕਨਾਲੋਜੀ ਯੁਗ 'ਚ ਇੰਟਰਨੈਟ ਨਾਲ ਕੁਨੈਕਟਿਡ ਰਹਿਣਾ ਸ਼ੌਕ ਤੋਂ ਵੱਧ ਲੋਕਾਂ ਦੀ ਲੋੜ ਬਣ ਗਿਆ ਹੈ। ਸ਼ਾਇਦ ਇਹ ਕਾਰਨ ਹੈ ਕਿ ਸਮਾਰਟਫੋਨ ਦਾ ਚਲਣ ਬਹੁਤ ਵੱਧ ਗਿਆ ਹੈ। ਸਮਾਰਟਫੋਨ 'ਚ ਇੰਟਰਨੈਟ ਆਸਾਨੀ ਨਾਲ ਸਰਫ ਕੀਤਾ ਜਾ ਸਕਦਾ ਹੈ। ਸਮਾਰਟਫੋਨ 'ਚ ਇੰਟਰਨੈਟ ਸਰਵਿਸ ਦੇ ਲਈ ਤੁਸੀਂ ਵਾਈ-ਫਾਈ, 3ਜੀ ਜਾਂ ਫਿਰ ਡਾਟਾ ਕਾਰਡ ਅਤੇ 4ਜੀ ਦੀ ਵਰਤੋਂ ਕਰਦੇ ਹੋ ਪਰ ਜੇਕਰ ਤੁਹਾਨੂੰ ਬਿਨਾਂ ਕਿਸੀ ਇੰਟਰਨੈਟ ਕੁਨੈਕਸ਼ਨ ਅਤੇ ਬਿਨਾਂ ਡਾਟਾ ਖਰਚ ਕੀਤੇ ਹੀ ਹਾਈ-ਸਪੀਡ ਡਾਟਾ ਮਿਲ ਜਾਵੇ ਤਾਂ, ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਪਰ ਇਕ ਖਾਸ ਐਪ ਹੈ - 'ਬੀ ਬਾਊਂਡ ਐਪ' ਜੋ ਇਸ ਤਰ੍ਹਾਂ ਕਰਨ 'ਚ ਤੁਹਾਡੀ ਮਦਦ ਕਰੇਗਾ।
'ਬੀ ਬਾਊਂਡ ਐਪ' ਨਾਲ ਰਹੋ ਕੁਨੈਕਟਿਡ
ਬੀ-ਬਾਊਂਡ ਐਪ ਦੀ ਮਦਦ ਨਾਲ ਵਾਈ-ਫਾਈ, 3ਜੀ ਤੇ ਡਾਟਾ ਕਾਰਡ ਦੀ ਲੋੜ ਘੱਟ ਹੋ ਜਾਂਦੀ ਹੈ। ਇਹ ਐਪ ਗੂਗਲ ਪਲੇ 'ਤੇ ਐਂਡਰਾਇਡ ਯੂਜ਼ਰਸ ਦੇ ਲਈ ਉਪਲੱਬਧ ਹੈ। ਇਹ ਐਪ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜਿਨ੍ਹਾਂ ਨੂੰ ਘੁੰਮਣ ਦਾ ਸ਼ੌਕ ਹੈ, ਨਾਲ ਹੀ ਉਨ੍ਹਾਂ ਯੂਜ਼ਰਸ ਲਈ ਵੀ ਜੋ ਈ-ਮੇਲ, ਫੇਸਬੁੱਕ, ਟਵਿੱਟਰ ਐਕਸਸ ਹਰ ਥਾਂ 'ਤੇ ਚਾਹੁੰਦੇ ਹਨ। ਇਸ ਐਪ 'ਚ ਆਪਣੀਆਂ ਸਾਰੀਆਂ ਈ-ਮੇਲ ਅਕਾਊਂਟਸ ਅਤੇ ਜ਼ਰੂਰੀ ਵੈਬ ਪੇਜ਼ ਨੂੰ ਸਿੰਕ੍ਰੋਨਾਈਜ਼ ਕਰਨਾ ਹੁੰਦਾ ਹੈ।
ਇਹ ਐਪ ਬਿਨਾਂ ਡਾਟਾ ਖਰਚ ਕੀਤੇ ਹੀ ਟੈਕਸਟ ਮੈਸੇਜ ਦੇ ਜ਼ਰੀਏ ਇੰਟਰਨੈਟ ਦੀ ਵਰਤੋਂ ਕਰਨ ਦੀ ਸਹੂਲਤ ਮੁਹੱਇਆ ਕਰਵਾਉਂਦਾ ਹੈ। ਇਹ ਐਪ ਟੈਕਸਟ ਮੈਸੇਜ ਨੂੰ ਟਰਾਂਸਪੋਰਟ ਲੇਅਰ ਦੀ ਤਰ੍ਹਾਂ ਵਰਤੋਂ ਕਰਦਾ ਹੈ। ਇੰਟਰਨੈਟ ਸਰਫਿੰਗ 'ਚ ਟਰਾਂਸਪੋਰਚ ਲੇਅਰ ਦਾ ਕੰਮ ਵੈਬਪੇਜ਼ ਨੂੰ ਯੂਜ਼ਰ ਦੀ ਮਸ਼ੀਨ (ਸਮਾਰਟਫੋਨ ਜਾਂ ਕੰਪਿਊਟਰ) ਤਕ ਪਹੁੰਚਣ ਦਾ ਹੁੰਦਾ ਹੈ। ਇਸ ਐਪ ਦੀ ਮਦਦ ਨਾਲ ਵੈਬਪੇਜ਼ ਜਾਂ ਇੰਟਰਨੈਟ ਸਰਫਿੰਗ ਦੀ ਰਿਕਵੈਸਟ ਟੈਕਸਟ ਮੈਸੇਜ ਵਲੋਂ ਸਰਵਰ ਤਕ ਪਹੁੰਚਾਈ ਜਾਂਦੀ ਹੈ। ਟੈਕਸਟ ਮੈਸੇਜ ਨੂੰ ਇੰਟਰਨੈਟ ਸਰਫਿੰਗ ਦੇ ਲਈ ਵਰਤੋਂ ਕਰਨ ਨਾਲ ਉਨ੍ਹਾਂ ਥਾਵਾਂ 'ਤੇ ਵੀ ਨੈਟ ਐਕਸਸ ਕੀਤਾ ਜਾ ਸਕਦਾ ਹੈ ਜਿਥੇ ਨੈਟ ਦੀ ਵਰਤੋਂ ਸੰਭਵ ਨਹੀਂ ਹੋਵੇ। ਇਸ ਐਪ ਦੀ ਮਦਦ ਨਾਲ ਸਿੰਕ੍ਰੋਨਾਈਜ਼ ਕੀਤੇ ਹੋਏ ਸਾਰੇ ਅਕਾਊਂਟਸ 'ਤੇ ਲਾਗ ਇਨ ਕਰ ਸਕਦੇ ਹੋ।
Free Calling ਲਈ ਆਇਆ ਸ਼ਾਨਦਾਰ App, ਸਭ ਨੂੰ ਛੱਡਿਆ ਪਿਛੇ (ਦੇਖੋ ਤਸਵੀਰਾਂ)
NEXT STORY