ਨਵੀਂ ਦਿੱਲੀ- ਗੂਗਲ ਨੇ ਹੈਂਗਾਊਟ 'ਤੇ ਆਪਣੇ ਯੂਜ਼ਰਸ ਨੂੰ ਵਧਾਉਣ ਲਈ ਜੀਟਾਕ ਨੂੰ ਬੰਦ ਕਰਨ ਦਾ ਫੈਸਲਾ ਲਿਆ ਪਰ ਜ਼ਿਆਦਾਤਰ ਯੂਜ਼ਰਸ ਦੀ ਸ਼ਿਕਾਇਤ ਹੈ ਕਿ ਹੈਂਗਆਊਟ 'ਤੇ ਹਮੇਸ਼ਾ ਵੀਡੀਓ ਅਤੇ ਵਾਇਸ ਕਾਲਿੰਗ ਦੀ ਸਮੱਸਿਆ ਆਉਂਦੀ ਰਹਿੰਦੀ ਹੈ। 3ਜੀ ਜਾਂ ਵਾਈ-ਫਾਈ ਕੁਨੈਕਸ਼ਨ ਹੋਣ 'ਤੇ ਵੀ ਹੈਂਗਆਊਟ 'ਤੇ ਵੀਡੀਓ ਚੈਟ ਨਹੀਂ ਹੋ ਪਾਉਂਦੀ ਜਾਂ ਵਾਇਸ ਬ੍ਰੇਕ ਹੋਣ ਲੱਗਦੀ ਹੈ। ਇਸ ਲਈ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੀ ਸ਼ਾਨਦਾਰ ਐਪ ਦੇ ਬਾਰੇ 'ਚ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਅਤੇ ਆਮ ਮੋਬਾਈਲ ਕਾਲ ਦੀ ਵਾਇਸ ਕੁਆਲਿਟੀ 'ਚ ਵੀਡੀਓ ਅਤੇ ਵਾਇਸ ਕਾਲ ਕਰ ਸਕਦੇ ਹਨ।
ਇਸ ਐਪ ਦਾ ਨਾਮ ਹੈ 'ਆਈ.ਐਮ.ਓ.'। ਇਸ ਐਪ ਨਾਲ ਤੁਸੀਂ ਆਪਣੀ ਫੈਮਿਲੀ ਅਤੇ ਫਰੈਂਡਸ ਨਾਲ ਆਸਾਨੀ ਨਾਲ ਜੁੜ ਸਕਦੇ ਹੋ ਅਤੇ ਇਹ ਵੀ ਬਿਲਕੁੱਲ ਫ੍ਰੀ 'ਚ। 'ਆਈ.ਐਮ.ਓ.' ਇਕ ਮੋਬਾਈਲ ਐਪ ਹੈ ਜਿਸ ਨਾਲ ਤੁਸੀਂ ਵੀਡੀਓ ਅਤੇ ਵਾਇਸ ਚੈਟ ਦੇ ਨਾਲ-ਨਾਲ ਫੋਟੋਜ਼, ਵੀਡੀਓ ਵੀ ਭੇਜ ਸਕਦੇ ਹੋ। ਇਸ ਦੀ ਕੁਆਲਿਟੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਸ ਨੂੰ ਹੁਣ ਤਕ 1-5 ਕਰੋੜ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ। ਆਈ.ਐਮ.ਓ. 'ਤੇ ਤੁਸੀਂ 3ਜੀ, 4ਜੀ ਜਾਂ ਵਾਈ-ਫਾਈ ਕੁਨੈਕਸ਼ਨ 'ਚ ਵਾਇਸ ਦੇ ਨਾਲ-ਨਾਲ ਵੀਡੀਓ ਚੈਟ ਵੀ ਕਰ ਸਕਦੇ ਹੋ। ਇਸ 'ਚ ਵਾਇਸ ਤੇ ਵੀਡੀਓ ਕੁਆਲਿਟੀ ਬਹੁਤ ਵਧੀਆ ਹੈ। ਨਾਲ ਹੀ ਇਹ ਐਪ ਮੈਸੇਜ, ਗਰੁਪ ਚੈਟਸ, ਸਟੀਕਰਸ ਵਰਗੀਆਂ ਸਹੂਲਤਾਵਾਂ ਵੀ ਦਿੰਦਾ ਹੈ। ਇਸ ਦੀ ਸਭ ਕੋਂ ਵੱਡੀ ਖੂਬੀ ਇਹ ਹੈ ਕਿ ਇਸ 'ਚ ਚੈਟਸ ਅਤੇ ਕਾਲਸ ਇਨਕ੍ਰਿਪਟਿਡ ਹੋਣਗੇ, ਜਿਸ ਨਾਲ ਸਕਿਓਰਿਟੀ ਨਾਲ ਸੰਬੰਧਿਤ ਸਮੱਸਿਆ ਵੀ ਨਹੀਂ ਆਏਗੀ।
ਆਪਣੇ ਐਂਡਰਾਇਡ ਫੋਨ 'ਚ ਐਪ ਡਾਊਨਲੋਡ ਕਰਨ ਦੇ ਲਈ ਸਟੇਪਸ
ਪਲੇ ਸਟੋਰ ਨਾਲ ਆਈ.ਐਮ.ਓ. ਡਾਊਨਲੋਡ ਅਤੇ ਇੰਸਟਾਲ ਕਰੋ। ਫਿਰ ਇਹ ਮੋਬਾਈਲ ਨੰਬਰ ਭਰਣ ਦੇ ਲਈ ਕਹੇਗਾ, ਇਸ 'ਚ ਆਪਣਾ ਮੋਬਾਈਲ ਨੰਬਰ ਭਰੋ। ਇਸ ਨਾਲ ਤੁਹਾਡੇ ਉਸ ਨੰਬਰ 'ਤੇ ਮੈਸੇਜ 'ਚ ਇਕ ਕੋਡ ਆਏਗਾ, ਆਈ.ਐਮ.ਓ. ਆਪਣੇ ਆਪ ਹੀ ਇਸ ਕੋਡ ਨੂੰ ਵੈਰੀਫਾਈ ਕਰ ਅਗਲਾ ਪੇਜ਼ ਓਪਨ ਕਰ ਦੇਵੇਗਾ। ਇਸ ਨਾਲ ਤੁਹਾਨੂੰ ਨਾਮ ਤੇ ਉਮਰ ਵਰਗੀਆਂ ਜਾਣਕਾਰੀਆਂ ਭਰਣੀਆਂ ਹੋਣਗੀਆਂ ਅਤੇ ਫਿਰ ਸਰਵਿਸ ਸ਼ੁਰੂ ਹੋ ਜਾਵੇਗੀ। ਜਿਵੇਂ ਹੀ ਆਈ.ਐਮ.ਓ. ਦਾ ਹੋਮ ਪੇਜ਼ ਓਪਨ ਹੋਵੇਗਾ ਤੁਹਾਨੂੰ ਉਸ 'ਤੇ ਆਪਣੇ ਉਹ ਫਰੈਂਡਸ ਦਿਖਾਈ ਦੇਣਗੇ, ਜਿਨ੍ਹਾਂ ਨੇ ਪਹਿਲਾਂ ਤੋਂ ਇਹ ਐਪ ਇੰਸਟਾਲ ਕਰ ਰੱਖਿਆ ਹੈ। ਉਨ੍ਹਾਂ ਨੇ ਨਾਮ 'ਤੇ ਕਲਿਕ ਕਰਕੇ ਤੁਸੀਂ ਮੈਸੇਜ, ਵਾਇਸ ਅਤੇ ਵੀਡੀਓ ਚੈਟ ਕਰ ਸਕਦੇ ਹੋ। ਨਾਲ ਹੀ ਆਪਣੇ ਫਰੈਂਡਸ ਨੂੰ ਇਨਵਾਈਟ ਵੀ ਕਰ ਸਕਦੇ ਹੋ।
ਸੈਂਸੈਕਸ 28227 'ਤੇ ਬੰਦ, ਨਿਫਟੀ 134.7 ਅੰਕ ਟੁੱਟਿਆ
NEXT STORY