ਨਵੀਂ ਦਿੱਲੀ- ਮਟਰੋਲਾ ਦੇ ਐਂਟਰੀ ਲੇਵਲ ਸਮਾਰਟਫੋਨ ਮੋਟੋ ਈ ਦੀਆਂ ਕੀਮਤਾਂ ਭਾਰਤ 'ਚ ਡਿੱਗ ਗਈਆਂ ਹਨ। ਇਸ ਦੀ ਅਸਲੀ ਕੀਮਤ 6999 ਰੁਪਏ ਹੈ ਪਰ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ 'ਤੇ ਵਿਕਣ ਵਾਲਾ ਫੋਨ ਹੁਣ 5999 'ਚ ਮਿਲ ਰਿਹਾ ਹੈ। ਇਸ ਫੋਨ ਦੀ ਵਿਕਰੀ ਫਲਿਪਕਾਰਟ ਜ਼ਰੀਏ ਕੀਤੀ ਜਾ ਰਹੀ ਸੀ।
ਮਟਰੋਲਾ ਦੇ ਸਾਰੇ ਸਮਾਰਟਫੋਨਸ 'ਚੋਂ ਸਭ ਤੋਂ ਸਸਤਾ ਮੋਟੋ ਈ 'ਚ 4.3 ਇੰਚ ਦੀ ਡਿਸਪਲੇ (960 ਗੁਣਾ 540 ਪਿਕਸਲ) ਹੈ। ਮਟਰੋਲਾ ਨੇ ਇਸ ਫੋਨ 'ਤੇ ਨੈਨੋ ਕੋਟਿੰਗ ਕੀਤੀ ਹੈ ਜਿਸ ਨਾਲ ਇਹ ਪਾਣੀ 'ਚ ਡਿੱਗ ਕੇ ਡੈਮੇਜ ਨਹੀਂ ਹੁੰਦਾ। ਇਸ ਡਿਊਲ ਸਿਮ ਫੋਨ 'ਚ ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਹੈ ਅਤੇ ਮਟਰੋਲਾ ਨੇ ਵਾਅਦਾ ਕੀਤਾ ਹੈ ਕਿ ਇਸ ਦੇ ਲਈ ਜਲਦੀ ਲਾਲੀਪਾਪ ਵਰਜ਼ਨ ਦਾ ਅਪਡੇਟ ਮਿਲਣ ਲੱਗੇਗਾ। ਮੋਟੋ ਈ 'ਚ 1.2 ਗੀਗਾਹਾਰਟਜ਼ ਡਿਊਲ ਕੋਰ ਸਨੈਪਡਰੈਗਨ 200 ਪ੍ਰੋਸੈਸਰ, 1 ਜੀ.ਬੀ. ਰੈਮ ਅਤੇ 4 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਫੋਨ 'ਚ ਸਟੋਰੇਜ ਵਧਾਉਣ ਲਈ ਮਾਈਕਰੋ ਐਸ.ਡੀ. ਕਾਰਡ ਸਲਾਟ ਵੀ ਹੈ ਜੋ ਕਿ ਮੋਟੋ ਐਕਸ ਅਤੇ ਮੋਟੋ ਜੀ 'ਚ ਨਹੀਂ ਹੈ।
ਇਸ ਫੋਨ 'ਚ 5 ਮੈਗਾਪਿਕਸਲ ਕੈਮਰਾ ਹੈ ਪਰ ਐਲ.ਈ.ਡੀ. ਫਲੈਸ਼ ਅਤੇ ਫਰੰਟ ਕੈਮਰਾ ਨਹੀਂ ਹੈ। ਇਸ ਫੋਨ 'ਤੇ 2ਜੀ, 3ਜੀ ਅਤੇ ਵਾਈ-ਫਾਈ ਕੁਨੈਕਟੀਵਿਟੀ ਹੈ। ਇਸ ਫੋਨ 'ਚ 1980 ਐਮ.ਏ.ਐਚ. ਬੈਟਰੀ ਹੈ।
ਸੀਮੇਂਸ ਨੂੰ ਮਿਲਿਆ 450 ਕਰੋੜ ਰੁਪਏ ਦਾ ਆਰਡਰ
NEXT STORY