ਮੁੰਬਈ- ਬੈਂਕਾਂ ਅਤੇ ਤੇਲ ਦਰਾਮਦਕਾਰ ਕੰਪਨੀਆਂ ਵੱਲੋਂ ਡਾਲਰ ਦੀ ਲਿਵਾਲੀ ਦੇ ਕਾਰਨ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 47 ਪੈਸੇ ਹੇਠਾਂ ਆ ਕੇ ਸਾਢੇ ਤਿੰਨ ਹਫਤੇ ਦੇ ਹੇਠਲੇ ਪੱਧਰ 62.17 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।
ਇਹ ਰੁਪਏ ਦਾ ਇਸ ਸਾਲ 14 ਜਨਵਰੀ ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ ਅਤੇ 47 ਪੈਸੇ ਦੀ ਗਿਰਾਵਟ ਪਿਛਲੇ 8 ਹਫਤੇ ਦੀ ਸਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ ਹੈ। ਪਿਛਲੀ 15 ਜਨਵਰੀ ਦੇ ਬਾਅਦ ਰੁਪਿਆ ਪਹਿਲੀ ਵਾਰ 62 ਰੁਪਏ ਪ੍ਰਤੀ ਡਾਲਰ ਤੋਂ ਹੇਠਾਂ ਉਤਰਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 61.70 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ 'ਚ ਰੁਪਿਆ 29 ਪੈਸੇ ਕਮਜ਼ੋਰ ਹੋ ਕੇ 61.99 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਅਤੇ ਮਾਮੂਲੀ ਸੁਧਾਰ ਦੇ ਨਾਲ ਦਿਨ ਦੇ ਸਭ ਤੋਂ ਉੱਚੇ ਪੱਧਰ 61.98 ਰੁਪਏ ਪ੍ਰਤੀ ਡਾਲਰ 'ਤੇ ਪਹੁੰਚਿਆ। ਇਸ ਤੋਂ ਬਾਅਦ ਡਾਲਰ ਦੀ ਲਿਵਾਲੀ ਦੇ ਦਬਾਅ ਵਿਚ ਇਹ ਫਿਸਲਦਾ ਹੋਇਆ 62.21 ਰੁਪਏ ਪ੍ਰਤੀ ਡਾਲਰ ਤੱਕ ਆ ਗਿਆ ਜੋ ਸੈਸ਼ਨ ਦਾ ਸਭ ਤੋਂ ਹੇਠਲਾ ਪੱਧਰ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 47 ਪੈਸੇ ਕਮਜ਼ੋਰ ਹੋ ਕੇ 62.17 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬੈਂਕਾਂ ਅਤੇ ਤੇਲ ਦਰਾਮਦਕਾਰਾਂ ਵੱਲੋਂ ਡਾਲਰ ਦੀ ਭਾਰੀ ਲਿਵਾਲੀ ਨਾਲ ਇਹ ਕਮਜ਼ੋਰ ਹੋਇਆ। ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ ਨਾਲ ਵੀ ਇਹ ਦਬਾਅ 'ਚ ਰਿਹਾ।
ਇਸ ਸ਼ਾਨਦਾਰ Smartphone ਦੀ ਕੀਮਤ 'ਚ ਹੋਈ ਕਟੌਤੀ (ਦੇਖੋ ਤਸਵੀਰਾਂ)
NEXT STORY