ਮੁੰਬਈ- ਅਗਲੇ 2 ਸਾਲਾਂ ਵਿਚ 20 ਫੀਸਦੀ ਕਰਮਚਾਰੀ ਨਿੱਜੀ ਕੰਪਿਊਟਿੰਗ ਉਪਕਰਨਾਂ ਰਾਹੀਂ ਕੰਪਨੀ ਦੇ ਡਾਟਾ 'ਤੇ ਕੰਮ ਕਰਨਗੇ ਜਦਕਿ 2020 ਤੱਕ ਦੇਸ਼ ਦੀਆਂ ਘੱਟੋ-ਘੱਟ ਦੋ ਤਿਹਾਈ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਜੋੜਨ ਲਈ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.) ਦਾ ਇਸਤੇਮਾਲ ਕਰਨਗੀਆਂ। ਅਮਰੀਕੀ ਸੂਚਨਾ ਤਕਨੀਕੀ ਖੋਜ ਕੰਪਨੀ ਗਾਰਟਨਰ ਨੇ ਆਪਣੇ ਇਕ ਅਧਿਐਨ 'ਚ ਇਹ ਗੱਲ ਆਖੀ ਹੈ।
ਗਾਰਟਨਰ ਦੀ ਰਿਪੋਰਟ ਅਨੁਸਾਰ 2017 ਤੱਕ 7 ਫੀਸਦੀ ਭਾਰਤੀ ਸੰਸਥਾਵਾਂ ਅਤੇ ਕੰਪਨੀਆਂ ਆਪਣੇ ਕਾਰੋਬਾਰ ਲਈ ਜਨਤਕ ਕਲਾਊਡ ਸੇਵਾਵਾਂ ਦੀ ਵਰਤੋਂ ਕਰਨਗੀਆਂ। ਪਿਛਲੇ ਸਾਲ 2 ਫੀਸਦੀ ਕੰਪਨੀਆਂ ਇਸ ਦੀ ਵਰਤੋਂ ਕਰ ਰਹੀਆਂ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਤੇਜ਼ੀ ਨਾਲ ਡਿਜੀਟਲਾਈਜ਼ੇਸ਼ਨ ਵੱਲ ਵਧ ਰਹੀਆਂ ਹਨ ਅਤੇ ਇਸ ਲਈ ਡਿਜੀਟਲ ਕਾਰੋਬਾਰ ਅਤੇ ਆਈ.ਓ.ਟੀ. ਤਕਨੀਕ ਦੇ ਖੇਤਰ ਵਿਚ ਨਵੀਆਂ ਕੰਪਨੀਆਂ ਉੱਭਰਨਗੀਆਂ।
ਰੁਪਿਆ 47 ਪੈਸੇ ਹੇਠਾਂ ਆਇਆ
NEXT STORY