ਮੁੰਬਈ- ਆਮਦਨ ਵਧਣ ਨਾਲ ਇੰਜੀਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਕੰਪਨੀ ਲਾਰਸਨ ਐਂਡ ਟੁਬ੍ਰੋ ਦਾ ਤੀਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ 8.7 ਫੀਸਦੀ ਵੱਧ ਕੇ 866.54 ਕਰੋੜ ਰੁਪਏ ਹੋ ਗਿਆ। ਇਸ ਤੋਂ ਪਿਛਲੇ ਮਾਲੀ ਸਾਲ 'ਚ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ 'ਚ ਕੰਪਨੀ ਨੂੰ 796.66 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।
ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੀ ਆਮਦਨ 9.6 ਫੀਸਦੀ ਵੱਧ ਕੇ 24,033 ਕਰੋੜ ਰੁਪਏ ਹੋ ਗਈ, ਜਿਸ 'ਚ ਕੌਮਾਂਤਰੀ ਕਾਰੋਬਾਰ ਦਾ ਯੋਗਦਾਨ 6,400 ਕਰੋੜ ਰੁਪਏ ਦਾ ਹੈ। ਲਾਰਸਨ ਐਂਡ ਟੁਬ੍ਰੋ ਦੀ ਆਮਦਨ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ 21,929 ਕਰੋੜ ਰੁਪਏ ਰਹੀ ਸੀ।
2 ਸਾਲ 'ਚ ਨਿੱਜੀ ਕੰਪਿਊਟਿੰਗ ਉਪਕਰਨਾਂ 'ਤੇ ਕੰਮ ਕਰਨਗੇ 20 ਫੀਸਦੀ ਕਰਮਚਾਰੀ
NEXT STORY