ਅਜੇ ਭਾਰਤ 'ਚ ਬਜਾਜ ਪਲਸਰ 200 ਐਸ.ਐਸ. ਦਾ ਅਧਿਕਾਰਕ ਐਲਾਨ ਹੋਣਾ ਬਾਕੀ ਹੈ ਅਤੇ ਪਲਸਰ ਦੇ ਇਕ ਨਵੇਂ ਵੈਰੀਐਂਟ ਦੀ ਤਿਆਰੀ ਹੋ ਚੁੱਕੀ ਹੈ। ਹਾਲ ਹੀ 'ਚ ਇਕ ਨਵੀਂ ਬਜਾਜ ਪਲਸਰ ਬਾਈਕ ਨੂੰ ਇੰਡੋਨੇਸ਼ਿਆ 'ਚ ਦੇਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਾਈਕ ਨੂੰ ਬਜਾਜ ਪਲਸਰ 200 ਏ.ਐਸ. (ਐਡਵੇਂਚਰ ਸਪੋਰਟ) ਦੇ ਨਾਮ ਨਾਲ ਪੁਕਾਰਿਆ ਜਾਵੇਗਾ।
ਇਹ ਬਾਈਕ ਉਨ੍ਹਾਂ ਲੋਕਾਂ ਦੇ ਲਈ ਕਾਫੀ ਖਾਸ ਹੋ ਸਕਦੀ ਹੈ ਜੋ ਕਿਫਾਇਤੀ ਕੀਮਤ 'ਚ ਇਕ ਐਡਵੇਂਚਰ ਸਪੋਰਟ ਨੂੰ ਖਰੀਦਣਾ ਚਾਹੁੰਦੇ ਹਨ। ਬਜਾਜ ਪਲਸਰ 200 ਏ.ਐਸ. ਪਲਸਰ 200 ਐਸ.ਐਸ. ਦੇ ਨਾਲ ਇੰਡੋਨੇਸ਼ਿਆ 'ਚ ਲਾਂਚ ਕੀਤੀ ਜਾ ਸਕਦੀ ਹੈ। Naked Wolves Indonesia ਵਲੋਂ ਖਿੱਚੀ ਗਈ ਨਵੀਂ ਪਲਸਰ ਦੀ ਤਸਵੀਰ 'ਚ ਸਪਿਲਿਟ ਸੀਟ, 10 ਸਪੋਕ ਅਲਾਇ ਵ੍ਹੀਲ, ਐਨਾਲਾਗ ਡਿਜੀਟਲ ਕੰਸੋਲ, ਡਿਊਲ ਡਿਸਕ ਬ੍ਰੇਕ ਦਿਖਾਈ ਦੇ ਰਹੀ ਹੈ।
ਲਾਰਸਨ ਐਂਡ ਟੁਬ੍ਰੋ ਦਾ ਸ਼ੁੱਧ ਮੁਨਾਫਾ 9 ਫੀਸਦੀ ਵੱਧ ਕੇ 867 ਕਰੋੜ ਰੁਪਏ
NEXT STORY