ਚੰਡੀਗੜ੍ਹ— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਨੂੰ ਸੂਬੇ 'ਚ ਆਉਂਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਵਰਗੀਆਂ ਗਲਤ ਤਾਕਤਾਂ ਨੂੰ ਕਰਾਰੀ ਸ਼ਿਕੱਸਤ ਦੇਣ ਦੀ ਅਪੀਲ ਕੀਤੀ ਹੈ। ਇਥੇ ਜਾਰੀ ਬਿਆਨ 'ਚ ਬਾਜਵਾ ਨੇ ਕਿਹਾ ਕਿ ਗੱਠਜੋੜ ਲੋਕਾਂ ਨੂੰ ਵਿਕਾਸ ਦੇ ਨਾਂ 'ਤੇ ਧੋਖਾ ਦੇ ਰਿਹਾ ਹੈ, ਜਦਕਿ ਅਸਲ 'ਚ ਸਥਿਤੀ ਵਿਗੜਦੀ ਜਾ ਰਹੀ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਨੂੰ ਵਿਕਾਸ ਦੀਆਂ ਉਚਾਈਆਂ 'ਤੇ ਲਿਜਾਣ ਦੇ ਸਿਰਫ ਦਾਅਵੇ ਕਰਦੇ ਹਨ, ਜਿਨ੍ਹਾਂ ਦਾ ਆਪਣਾ ਬਿਜ਼ਨਸ ਤਾਂ ਤਰੱਕੀਆਂ ਕਰ ਰਿਹਾ ਹੈ, ਪਰ ਸੂਬੇ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੁਖਬੀਰ ਸੂਬੇ ਦੀ ਹਾਲਤ ਸੁਧਾਰਨ ਲਈ ਉਹ ਹੀ ਰਣਨੀਤੀ ਕਿਉਂ ਨਹੀਂ ਅਪਣਾ ਰਹੇ, ਜਿਹੜੀ ਉਹ ਆਪਣੇ ਬਿਜ਼ਨਸ ਲਈ ਅਪਣਾਉਂਦੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਾ ਦੀਵਾਲੀਆਪਨ ਦੇ ਕੰਢੇ ਪਹੁੰਚ ਚੁੱਕਾ ਹੈ ਤੇ ਰਾਜ ਸਰਕਾਰ ਕੋਲ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਫੰਡਾਂ ਦੀ ਘਾਟ ਹੈ। ਉਨ੍ਹਾਂ ਲੋਕਾਂ ਨੂੰ ਸਥਾਨਕ ਸਰਕਾਰਾਂ ਚੋਣਾਂ ਦੌਰਾਨ ਇਸ ਗੱਠਜੋੜ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ ਹੈ, ਜੋ ਫੈਸਲਾ ਲੈਣ ਦਾ ਸਹੀ ਸਮਾਂ ਹੈ।
ਪਾਪਾ ਮੈਂ ਤੁਹਾਡੇ ਪੈਸੇ ਖਰਾਬ ਕਰ ਦਿੱਤੇ...ਸੁਸਾਇਡ (ਵੀਡੀਓ)
NEXT STORY