ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਦੀ ਈ-ਕਚਰੇ 'ਤੇ ਇਕ ਰਿਪੋਰਟ ਦੇ ਮੁਤਾਬਕ 41 ਮੋਬਾਈਲ ਹੈਂਡਸੈੱਟਸ ਤੋਂ ਇਕ ਗ੍ਰਾਮ ਸੋਨਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਮੋਬਾਈਲ ਬਣਾਉਣ ਦੇ ਲਈ ਸੋਨੇ ਦੀ ਵਰਤੋਂ ਹੁੰਦੀ ਹੈ। ਹਾਲਾਂਕਿ ਇਸ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਇਕ ਟਨ ਹੈਂਡ ਸੈੱਟਸ (ਬਿਨਾ ਬੈਟਰੀ ਦੇ) ਤੋਂ 300 ਗ੍ਰਾਮ ਸੋਨਾ ਹੀ ਮਿਲ ਸਕਦਾ ਹੈ।
ਜਾਣਕਾਰਾਂ ਨੇ ਕਿਹਾ ਕਿ ਇਸ 'ਤੇ ਵਿਸ਼ਵਾਸ ਕਰਨਾ ਕਾਫੀ ਮੁਸ਼ਕਲ ਹੈ ਕਿ ਕਾਰੋਬਾਰ ਕਿੰਨਾ ਫਾਇਦਾ ਦੇਵੇਗਾ ਪਰ ਵਾਤਾਵਰਣ ਮਾਮਲਿਆਂ ਦੇ ਯੂਰਪੀ ਕਮਿਸ਼ਨਰ ਜਾਨੇਜ ਪੋਟੋਕਨਿਕ ਨੇ ਯੂਰਪੀ ਸੰਘ ਦੀ ਬੈਠਕ 'ਚ ਕਿਹਾ ਕਿ ਇਹ ਕਾਰੋਬਾਰ ਦਾ ਮਾਮਲਾ ਹੈ, ਕਚਰੇ 'ਚ ਵਾਕਈ ਸੋਨਾ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY