ਮੁੰਬਈ- ਬੈਂਕਾਂ ਅਤੇ ਤੇਲ ਬਰਾਮਦ ਕੰਪਨੀਆਂ ਦੀ ਡਾਲਰ ਲਿਵਾਲੀ ਨਾਲ ਬੁੱਧਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 6 ਪੈਸੇ ਕਮਜ਼ੋਰ ਹੋ ਕੇ 62.26 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ ਤਿੰਨ ਪੈਸੇ ਕਮਜ਼ੋਰ ਹੋ ਕੇ 62.20 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਸ਼ੁਰੂਆਤੀ ਕਾਰੋਬਾਰ 'ਚ ਇਹ ਪੰਜ ਪੈਸੇ ਕਮਜ਼ੋਰ ਹੋ ਕੇ 62.25 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਖੁਲ੍ਹਿਆ। ਇਸ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਤੇਜ਼ੀ ਨਾਲ ਸਮਰਥਨ ਪ੍ਰਾਪਤ ਕਰ ਕੇ ਇਹ ਸੈਸ਼ਨ ਦੇ ਸਭ ਤੋਂ ਉੱਚੇ ਪੱਧਰ 62.11 ਰੁਪਏ ਪ੍ਰਤੀ ਡਾਲਰ ਤੱਕ ਪਹੁੰਚ ਗਿਆ। ਹਾਲਾਂਕਿ ਡਾਲਰ ਲਿਵਾਲੀ ਦੇ ਦਬਾਅ 'ਚ ਇਹ ਫਿਸਲਦਾ ਹੋਇਆ ਦਿਨ ਦੇ ਘੱਟੋ-ਘੱਟ ਪੱਧਰ 62.30 ਰੁਪਏ ਪ੍ਰਤੀ ਡਾਲਰ ਤੱਕ ਆ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 6 ਪੈਸੇ ਕਮਜ਼ੋਰ ਹੋ ਕੇ 62.26 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਭਾਰਤੀ ਮੁਦਰਾ 'ਤੇ ਬੈਂਕਾਂ ਅਤੇ ਤੇਲ ਬਰਾਮਦਕਾਰਾਂ ਵੱਲੋਂ ਡਾਲਰ ਦੀ ਗਾਹਕੀ ਦਾ ਦਬਾਅ ਰਿਹਾ। ਹਾਲਾਂਕਿ ਸ਼ੇਅਰ ਬਾਜ਼ਾਰ ਦੀ ਤੇਜ਼ੀ ਨੇ ਇਸ ਨੂੰ ਸਮਰਥਨ ਦਿੱਤਾ ਪਰ ਇਹ ਲਿਵਾਲੀ ਦੇ ਦਬਾਅ ਤੋਂ ਸੰਭਲ ਨਾ ਸਕੀ।
ਸਿੰਡੀਕੇਟ ਬੈਂਕ ਦਾ ਸ਼ੁੱਧ ਲਾਭ ਦਸੰਬਰ ਤਿਮਾਹੀ 'ਚ 20 ਫੀਸਦੀ ਘਟਿਆ
NEXT STORY