ਮੁੰਬਈ- ਬਾਲੀਵੁੱਡ 'ਚ ਜ਼ਿਆਦਾਤਰ ਫਿਲਮੀ ਸਿਤਾਰੇ ਆਮ ਤੌਰ 'ਤੇ ਫਿਲਮ ਨਿਰਮਾਤਾ-ਨਿਰਦੇਸ਼ਕਾਂ ਦੇ ਇਕ ਤੈਅ ਸਮੂਹ ਨਾਲ ਹੀ ਕੰਮ ਕਰਦੇ ਹਨ ਪਰ ਮੱਲਿਕਾ ਸ਼ੇਰਾਵਤ ਕਹਿੰਦੀ ਹੈ ਕਿ ਉਹ ਅਜਿਹੇ ਕੈਂਪ ਜਾਂ ਸਮੂਹ ਨੂੰ ਪਹਿਲ ਨਹੀਂ ਦਿੰਦੀ। ਮੱਲਿਕਾ ਨੇ ਕਿਹਾ, ''ਇਹ ਕੈਂਪ ਅਤੇ ਸਮੂਹ ਮੇਰੇ ਲਈ ਮਹੱਤਵਪੂਰਨ ਨਹੀਂ ਹੈ। ਮੈਂ ਇਕ ਸੁਤੰਤਰ ਮਹਿਲਾ ਰਹਿਣਾ ਚਾਹੁੰਦੀ ਹਾਂ ਜੋ ਖੁਦ ਦਾ ਖਿਆਲ ਰੱਖਦੀ ਹੈ। ਮੈਂ ਕਦੇ ਕਿਸੇ ਸਮੂਹ ਦਾ ਹਿੱਸਾ ਨਹੀਂ ਰਹੀ। ਮੈਂ ਜੋ ਹਾਂ, ਉਸ ਨਾਲ ਖੁਸ਼ ਹਾਂ।'' 'ਖੁਆਇਸ਼', 'ਮਰਡਰ' ਅਤੇ 'ਹਿਸਸ' ਵਰਗੀਆਂ ਫਿਲਮਾਂ 'ਚ ਅਭਿਨੈ ਕਰ ਚੁੱਕੀ ਮੱਲਿਕਾ ਸ਼ੇਰਾਵਤ ਜਲਦੀ ਹੀ ਕੇ. ਸੀ. ਬੋਕਾੜੀਆ ਵਲੋਂ ਨਿਰਦੇਸ਼ਿਤ 'ਡਰਟੀ ਪਾਲੀਟਿਕਸ' ਫਿਲਮ 'ਚ ਨਜ਼ਰ ਆਵੇਗੀ। ਮੱਲਿਕਾ ਨੇ ਕਿਹਾ, ''ਮੈਂ ਜਦੋਂ ਅਭਿਨੈ ਨਹੀਂ ਕਰ ਹੁੰਦੀ ਤਾਂ ਮੈਂ ਪਰਿਵਾਰ ਨਾਲ ਰੁੱਝੀ ਹੁੰਦੀ ਹਾਂ।''
ਰਾਮ ਨਾਲ ਵਿਆਹੁਤਾ ਜੀਵਨ ਨੂੰ ਗੌਤਮੀ ਨੇ ਕੀਤਾ ਸਾਂਝਾ (ਦੇਖੋ ਤਸਵੀਰਾਂ)
NEXT STORY