ਫਰੀਦਕੋਟ (ਰਾਜਨ)- ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਤਹਿਤ ਮੁੰਬਈ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਨੁਜ ਥਾਪਰ, ਜਿਸ ਦੀ ਮੌਤ ਪੁਲਸ ਹਿਰਾਸਤ ’ਚ ਹੋਈ ਸੀ ਅਤੇ ਮੁੰਬਈ ਪੁਲਸ ਵੱਲੋਂ ਇਸ ਨੂੰ ਆਤਮਹੱਤਿਆ ਨਾਲ ਜੋੜ ਦਿੱਤਾ ਗਿਆ ਸੀ, ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਅਨੁਜ ਦੀ ਲਾਸ਼ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਲਿਆਂਦੀ ਗਈ।
ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਮਾਸੂਮ ਜਸਪ੍ਰੀਤ ਦੀ ਮਦਦ ਲਈ ਅੱਗੇ ਆਏ ਅਰਜੁਨ ਕਪੂਰ, ਕੀਤਾ ਵੱਡਾ ਐਲਾਨ
ਦੱਸਣਯੋਗ ਹੈ ਕਿ ਪੁਲਸ ਹਿਰਾਸਤ ’ਚ ਮੁਲਜ਼ਮ ਅਨੁਜ ਥਾਪਰ ਦੀ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਮੁੰਬਈ ਪੁਲਸ ਵੱਲੋਂ ਅਨੁਜ ਦਾ ਪੋਸਟਮਾਰਟਮ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਕਰਵਾਇਆ ਗਿਆ ਹੈ। ਮ੍ਰਿਤਕ ਅਨੁਜ ਦੀ ਮਾਤਾ ਵੱਲੋਂ ਮ੍ਰਿਤਕ ਅਨੁਜ ਦਾ ਦੋਬਾਰਾ ਪੋਸਟਮਾਰਟਮ ਡਾਕਟਰਾਂ ਦਾ ਇਕ ਪੈਨਲ ਬਣਾ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚੋਂ ਕਰਵਾਉਣ ਲਈ ਉੱਚ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਸੁਣਵਾਈ ਮਗਰੋਂ ਮਾਣਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਮ੍ਰਿਤਕ ਅਨੁਜ ਦਾ ਪੋਸਟਮਾਰਟਮ ਦੁਬਾਰਾ ਹੁਣ ਇੱਥੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'
ਲਾਸ਼ ਫਰੀਦਕੋਟ ਲੈ ਕੇ ਪੁੱਜੇ ਅਨੁਜ ਦੇ ਤਾਇਆ ਰਾਮ ਅਤੇ ਭਰਾ ਪੁਨੀਤ ਨੇ ਦੋਸ਼ ਲਾਇਆ ਕਿ ਅਨੁਜ ਟਰੱਕ ’ਤੇ ਹੈਲਪਰ ਵਜੋਂ ਕੰਮ ਕਰਦਾ ਸੀ ਅਤੇ ਉਸ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਅਨੁਜ ਦੀ ਗ੍ਰਿਫਤਾਰੀ ਨਾਜਾਇਜ਼ ਤਰੀਕੇ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਦੇ ਭਰਾ ਨੂੰ ਇਹ ਸੂਚਨਾ ਦੇ ਦਿੱਤੀ ਗਈ ਕਿ ਅਨੁਜ ਨੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਨੁਜ ਆਤਮ ਹੱਤਿਆ ਕਰਨ ਵਾਲਾ ਨਹੀਂ ਸੀ ਅਤੇ ਇਸ ਨੂੰ ਕਿਸੇ ਸਾਜ਼ਿਸ਼ ਤਹਿਤ ਹਿਰਾਸਤ ’ਚ ਮਾਰਿਆ ਗਿਆ ਹੈ, ਜਿਸ ਦੀ ਜਾਂਚ ਸੀ. ਬੀ. ਆਈ. ਤੋਂ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਪਣੇ ਦਾਦੇ ਦੀ ਗੱਡੀ 'ਚ ਬੈਠ ਕੇ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ
NEXT STORY