ਮੁੰਬਈ- ਅਦਾਕਾਰ ਵਰੁਣ ਧਵਨ ਫਿਲਮੀ ਪਰਦੇ 'ਤੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਭਰਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਬਾਲੀਵੁੱਡ ਵਿਚ ਚਰਚਾ ਹੈ ਕਿ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈਟੀ ਸ਼ਾਹਰੁਖ ਖਾਨ ਅਤੇ ਵਰੁਣ ਨੂੰ ਲੈ ਕੇ ਇਕ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਵਿਚ ਵਰੁਣ ਸ਼ਾਹਰੁਖ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਉਣਗੇ। ਦੋਵਾਂ ਦਰਮਿਆਨ ਰਿਸ਼ਤਾ ਫਿਲਮ 'ਹਮ' ਵਿਚ ਅਮਿਤਾਭ ਬੱਚਨ ਅਤੇ ਗੋਵਿੰਦਾ ਦੇ ਰਿਸ਼ਤੇ ਤੋਂ ਪ੍ਰੇਰਿਤ ਹੈ। ਚਰਚਾ ਇਹ ਵੀ ਹੈ ਕਿ ਫਿਲਮ ਦੀ ਕਹਾਣੀ ਹਿੱਟ ਕਾਮੇਡੀ ਫਿਲਮ 'ਚਲਤੀ ਕਾ ਨਾਮ ਗਾੜੀ' ਤੋਂ ਵੀ ਪ੍ਰੇਰਿਤ ਹੋ ਸਕਦੀ ਹੈ।
ਆਪਣੇ ਹੀ ਬਾਰੇ ਇਹ ਕੀ ਬੋਲ ਗਈ ਬਾਲੀਵੁੱਡ ਦੀ ਹੌਟ ਅਭਿਨੇਤਰੀ ਮੱਲਿਕਾ (ਦੇਖੋ ਤਸਵੀਰਾਂ)
NEXT STORY