ਮੁੰਬਈ- ਬਾਲੀਵੁੱਡ ਅਭਿਨੇਤਾ ਦੀ ਆਉਣ ਵਾਲੀ ਫਿਲਮ 'ਵੈੱਲਕਮ ਬੈਕ' ਇਕ ਕਾਮੇਡੀ ਇੰਟਰਟੇਨਰ ਹੈ ਪਰ ਇਸ ਦੀ ਸ਼ੂਟਿੰਗ ਦੌਰਾਨ ਜਾਨ ਅਬ੍ਰਾਹਿਮ ਜ਼ਖਮੀ ਹੋ ਗਏ। ਜਾਨ ਸੈੱਟ 'ਤੇ ਉਸ ਸਮੇਂ ਜ਼ਖਮੀ ਹੋਏ ਜਦੋਂ ਦੁਬਈ ਦੇ ਰੇਗਿਸਤਾਨ ਵਿੱਚ ਹਮਰ ਕਾਰ ਚਲਾ ਰਹੇ ਸਨ। ਇਸੇ ਦੌਰਾਨ ਜਾਨ ਨੂੰ ਇਕ ਐਕਸ਼ਨ ਸੀਨ 'ਚ ਕੱਚ ਨੂੰ ਤੋੜਨਾ ਸੀ ਤਾਂ ਉਹ ਜ਼ਖਮੀ ਹੋ ਗਏ। ਇਹ ਅਹਿਮ ਸੀਨ ਫਿਲਮ 'ਚ ਇੰਟਰਵਲ ਤੋਂ ਪਹਿਲਾਂ ਦਾ ਹੈ। ਜ਼ਖਮੀ ਹੋਣ ਤੋਂ ਬਾਅਦ ਉਥੇ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ। ਬਾਲੀਵੁੱਡ ਨਿਰਦੇਸ਼ਕ ਅਨੀਸ ਬਜ਼ਮੀ ਨੇ ਦੱਸਿਆ, ''ਮੈਂ ਜਾਨ ਨੂੰ ਕਿਹਾ ਹੈ ਕਿ ਉਹ ਸ਼ੂਟ ਤੋਂ ਬ੍ਰੇਕ ਲੈ ਲਵੇ ਪਰ ਜਾਨ ਸ਼ੂਟ ਕਰਨ 'ਤੇ ਅੜੇ ਰਹੇ ਅਤੇ ਉਸ ਦੇ ਹੱਥ ਦੀ ਸੱਟ 'ਤੇ ਮੇਕਅਪ ਕਰਕੇ ਫਿਰ ਤੋਂ ਸ਼ੂਟ ਜਾਰੀ ਕੀਤਾ।'' ਐਕਸ਼ਨ ਡਾਇਰਕੈਟਰ ਅਲੀ ਮੋਘਲ ਨੇ ਕਿਹਾ, ''ਜਾਨ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਹ ਐਕਸ਼ਨ ਕਾਫੀ ਖਤਰਨਾਕ ਹੈ ਪਰ ਉਹ ਨਹੀਂ ਮੰਨੇ। ਉਹ ਖੁਦ ਬਿਨਾਂ ਬਾਡੀ ਡਬਲ ਦੇ ਇਹ ਸੀਨ ਕਰਨਾ ਚਾਹੁੰਦੇ ਸਨ ਕਿਉਂਕਿ ਇਹ ਫਿਲਮ ਦੇ ਅਹਿਮ ਸੀਨ 'ਚੋਂ ਇਕ ਸੀਨ ਸੀ ਅਤੇ ਜਾਨ ਨੈਚੁਰਲ ਦਿਖਣਾ ਚਾਹੁੰਦੇ ਸਨ।'' ਫਿਲਮ 'ਚ ਜਾਨ ਨਾਲ ਸ਼ਰੂਤੀ ਹਸਨ ਵੀ ਨਜ਼ਰ ਆਉਣ ਵਾਲੀ ਹੈ।
ਸੋਨਮ ਕਪੂਰ ਦੇ ਘਰ ਹੋਈ ਲੱਖਾਂ ਦੀ ਚੋਰੀ (ਦੇਖੋ ਤਸਵੀਰਾਂ)
NEXT STORY