ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦਾ ਡਾਇਮੰਡ ਦਾ ਹਾਰ ਚੋਰੀ ਹੋ ਗਿਆ ਹੈ। ਇਹ ਚੋਰੀ ਉਸ ਦੇ ਜੁਹੂ ਸਥਿਤ ਬੰਗਲੇ 'ਚੋਂ ਹੋਈ ਹੈ। ਹਾਰ ਦੀ ਕੀਮਤ ਸਾਢੇ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਾਫੀ ਖੋਜ ਕਰਨ ਤੋਂ ਬਾਅਦ ਵੀ ਜਦੋਂ ਡਾਇਮੰਡ ਦਾ ਹਾਰ ਨਾ ਮਿਲਿਆ ਤਾਂ 5 ਫਰਵਰੀ ਨੂੰ ਸੋਨਮ ਨੇ ਜੁਹੂ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਜਾਂਚ 'ਚ ਜੁਟੇ ਇਕ ਅਧਿਕਾਰੀ ਨੇ ਦੱਸਿਆ ਕਿ 4 ਫਰਵਰੀ ਦੀ ਰਾਤ ਸੋਨਮ ਕਪੂਰ ਆਪਣੀ ਮਾਂ ਨਾਲ ਬਾਂਦਰਾ ਵਿੱਚ ਇਕ ਪਾਰਟੀ 'ਚ ਸ਼ਾਮਲ ਹੋਈ ਸੀ। ਉਸ ਨੇ ਡਾਇਮੰਡ ਦਾ ਹਾਰ ਅਤੇ ਦੂਜੇ ਗਹਿਣੇ ਵੀ ਪਾਏ ਹੋਏ ਸਨ। ਸੋਨਮ ਨੇ ਪਾਰਟੀ ਤੋਂ ਦੇਰ ਰਾਤ ਵਾਪਸ ਆਉਣ ਤੋਂ ਬਾਅਦ ਹਾਰ ਨੂੰ ਆਪਣੇ ਘਰ ਦੇ ਇਕ ਦਰਾਜ ਵਿੱਚ ਰੱਖ ਦਿੱਤਾ ਸੀ। ਅਗਲੇ ਦਿਨ ਜਦੋਂ ਉਸ ਨੇ ਹਾਰ ਕੱਢਣ ਲਈ ਦਰਾਜ ਖੋਲ੍ਹਿਆ ਤਾਂ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੂੰ ਲੱਭਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਗਈ। ਬਾਅਦ ਵਿੱਚ ਪੁਲਸ ਦੇ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ।
ਲੰਬੇ ਸਮੇਂ ਤੋਂ ਗਾਇਬ ਹਨੀ ਸਿੰਘ ਕੈਮਰੇ 'ਚ ਹੋਏ ਕੈਦ (ਵੀਡੀਓ)
NEXT STORY