ਰਾਜਕੋਟ- ਆਪਣੇ ਨਾਂ ਦਾ ਮੰਦਰ ਬਣਾਏ ਜਾਣ ਦੀ ਖਬਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਰਾਨੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਇਸ ਖਬਰ ਤੋਂ ਦੁੱਖੀ ਹਨ। ਉਨ੍ਹਾਂ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਇਸ ਖਬਰ ਤੋਂ ਹੈਰਾਨੀ ਵਿਚ ਹਨ। ਉਨ੍ਹਾਂ ਦੇ ਨਾਂ ਦਾ ਮੰਦਰ ਬਣਾਏ ਜਾਣ 'ਤੇ ਉਨ੍ਹਾਂ ਨੇ ਕਿਹਾ ਸੀ ਇਕ ਇਹ ਸਾਡੀ ਭਾਰਤੀ ਪਰੰਪਰਾਵਾਂ ਵਿਰੁੱਧ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਉਹ ਅਜਿਹਾ ਨਾ ਕਰਨ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਉਹ ਭਾਰਤ ਨੂੰ ਸਵੱਛ ਬਣਾਉਣ ਵਿਚ ਯੋਗਦਾਨ ਪਾਉਣ।
ਇਸ ਲਈ ਮੰਦਰ ਵਿਚ ਲਾਈ ਗਈ ਮੋਦੀ ਦੀ ਮੂਰਤੀ ਨੂੰ ਢੱਕ ਦਿੱਤਾ ਗਿਆ ਹੈ। ਮੋਦੀ ਮੰਦਰ ਨਿਰਮਾਣ ਲਈ ਓਡਿਸ਼ਾ ਤੋਂ ਮੂਰਤੀਕਾਰ ਬੁਲਾਏ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਮੂਰਤੀ ਦੀ ਕੀਮਤ ਇਕ ਲੱਖ 65 ਹਜ਼ਾਰ ਰੁਪਏ ਹੈ।
ਇਸ ਮੰਦਰ ਦਾ ਉਦਘਾਟਨ 15 ਫਰਵਰੀ ਨੂੰ ਹੋਣਾ ਸੀ। ਇਸ ਬਾਰੇ ਮੰਦਰ ਦੇ ਆਯੋਜਕ ਨੇ ਦੱਸਿਆ ਕਿ ਜੇਕਰ ਮੋਦੀ ਇਸ ਗੱਲ ਤੋਂ ਨਾਰਾਜ਼ ਹਨ ਤਾਂ ਅਸੀਂ ਉਨ੍ਹਾਂ ਦੀ ਮੂਰਤੀ ਨੂੰ ਹਟਾ ਦੇਵਾਂਗੇ। ਫਿਲਹਾਲ ਮੰਦਰ ਵਿਚ ਦਰਸ਼ਨ ਬੰਦ ਕਰ ਦਿੱਤੇ ਗਏ ਹਨ ਅਤੇ ਮੋਦੀ ਦੀ ਮੂਰਤੀ ਨੂੰ ਢੱਕ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਗੱਲ ਦਾ ਫੈਸਲਾ ਲਿਆ ਜਾਵੇਗਾ ਕਿ ਮੂਰਤੀ ਕਦੋਂ ਹਟਾਈ ਜਾਵੇ।
6 ਲੜਕੀਆਂ ਨਾਲ 60 ਪੁਰਸ਼ ਕਰ ਰਹੇ ਸਨ ਸੈਕਸ ਪਾਰਟੀ
NEXT STORY