ਨਵੀਂ ਦਿੱਲੀ- ਦਿੱਲੀ ਵਿਧਾਨਸਭਾ ਚੋਣ 'ਚ ਭਾਜਪਾ ਨੂੰ ਮਿਲੀ ਜ਼ਬਰਦਸਤ ਹਾਰ ਤੋਂ ਬਾਅਦ ਪਾਰਟੀ 'ਚ ਵਿਰੋਧ ਦੇ ਸੁਰ ਉਠਣ ਲੱਗੇ ਹਨ। ਮਸ਼ਹੂਰ ਕਾਮੇਡੀਅਨ ਅਤੇ ਭਾਜਪਾ ਨੇਤਾ ਰਾਜੂ ਸ਼੍ਰੀਵਾਸਤਵ ਨੇ ਦਿੱਲੀ ਚੋਣ ਨਤੀਜਿਆਂ 'ਤੇ ਕਿਹਾ ਕਿ ਇਕ ਵਾਰ ਪਾਰਟੀ ਦਾ ਹਾਰਨਾ ਜ਼ਰੂਰੀ ਸੀ, ਇਸ ਨਾਲ ਹੰਕਾਰ ਨਹੀਂ ਜਾਂਦਾ।
ਰਾਜੂ ਸ਼੍ਰੀਵਾਸਤਵ ਨੇ ਪਾਰਟੀ ਨੂੰ ਸੰਕੇਤਾਂ 'ਚ ਨਸੀਹਤ ਦਿੱਤੀ ਅਤੇ ਕਿਰਨ ਬੇਦੀ ਦੇ ਲਿਆਉਣ ਦੇ ਫੈਸਲੇ 'ਤੇ ਵੀ ਇਤਰਾਜ਼ ਜਤਾਇਆ। ਲੋਕਸਭਾ ਚੋਣ ਤੋਂ ਠੀਕ ਪਹਿਲਾਂ ਭਾਜਪਾ 'ਚ ਸ਼ਾਮਲ ਹੋਣ ਵਾਲੇ ਰਾਜੂ ਨੇ ਕਿਹਾ ਕਿ ਕਿਰਨ ਬੇਦੀ ਨੂੰ ਕਾਫੀ ਦੇਰ ਬਾਅਦ ਲਿਆਇਆ ਗਿਆ ਅਤੇ ਉੱਥੇ ਆਮ ਲੋਕਾਂ ਅਤੇ ਵਰਕਰਾਂ ਨਾਲ ਸਿੱਧੇ ਕੁਨੈਕਟ ਨਹੀਂ ਕਰ ਸਕੀ। ਉਨ੍ਹਾਂ ਨੇ ਵਰਕਰਾਂ ਨਾਲ ਪੁਲਸੀਆ ਅੰਦਾਜ 'ਚ ਗੱਲ ਕੀਤੀ। ਇਨ੍ਹਾਂ ਸਾਰੇ ਕਾਰਨਾਂ ਕਰਕੇ ਹੀ ਪਾਰਟੀ ਦਿੱਲੀ 'ਚ ਬੁਰੀ ਤਰ੍ਹਾਂ ਹਾਰੀ।
ਮੰਦਰ 'ਚ ਨਹੀਂ ਪੂਜਿਆ ਜਾ ਸਕਿਆ ਮੋਦੀ ਨੂੰ, ਢੱਕ ਦਿੱਤੀ ਗਈ ਮੂਰਤੀ (ਦੇਖੋ ਤਸਵੀਰਾਂ)
NEXT STORY