ਜੈਪੁਰ- ਰਾਜਸਥਾਨ ਵਿਚ ਸਵਾਈਨ ਫਲੂ 'ਤੇ ਰੋਕ ਨਹੀਂ ਲੱਗ ਰਹੀ ਹੈ। ਪਿੱਛਲੇ 24 ਘੰਟਿਆਂ ਵਿਚ ਸਵਾਈਨ ਫਲੂ ਦੇ 8 ਹੋਰ ਰੋਗੀਆਂ ਦੀ ਮੌਤ ਨਾਲ ਇਸ ਸਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 117 ਹੋ ਗਈ ਹੈ। ਰਾਜਸਥਾਨ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਦੇਸ਼ ਵਿਚ ਸਵਾਈਨ ਫਲੂ ਦੇ 8 ਹੋਰ ਰੋਗੀਆਂ ਦੀ ਮੌਤ ਹੋ ਗਈ ਹੈ। ਪ੍ਰਦੇਸ਼ ਵਿਚ ਸਭ ਤੋਂ ਵੱਧ 21 ਲੋਕਾਂ ਦੀ ਮੌਤ ਜੈਪੁਰ ਵਿਚ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ਵਿਚ 3,527 ਰੋਗੀਆਂ ਦੀ ਜਾਂਚ ਕੀਤੀ ਗਈ ਹੈ, ਜਿਸ ਵਿਚ 1,404 ਲੋਕਾਂ ਦੇ ਸਵਾਈਨ ਫਲੂ ਰੋਗ ਨਾਲ ਪੀੜਤ ਹੋਣ 'ਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ। ਸਵਾਈਨ ਫਲੂ ਰੋਗ 'ਤੇ ਕਾਬੂ ਪਾਉਣ ਲਈ ਸਿਹਤ ਵਿਭਾਗ ਦੀ ਬੈਠਕ ਬੁਲਾਈ ਗਈ। ਇਸ ਵਿਚ ਦਵਾਈਆਂ ਦੀ ਉਪਲੱਬਧਤਾ ਅਤੇ ਹਸਪਤਾਲਾਂ ਵਿਚ ਇਲਾਜ ਪ੍ਰਬੰਧਾਂ 'ਤੇ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸੰਬੰਧਤ ਮੁਖੀਆਂ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸਵਾਈਨ ਫਲੂ ਦਾ ਪਤਾ ਲੱਗਦੇ ਹੀ ਰੋਗੀਆਂ ਦਾ ਬਿਨਾ ਦੇਰ ਕੀਤੇ ਇਲਾਜ ਸ਼ੁਰੂ ਕੀਤਾ ਜਾਵੇ।
ਭਾਜਪਾ ਨੇਤਾ ਰਾਜੂ ਸ਼੍ਰੀਵਾਸਤਵ ਨੇ ਕਿਹਾ, 'ਪਾਰਟੀ ਦਾ ਹਾਰਨਾ ਜ਼ਰੂਰੀ ਸੀ'
NEXT STORY