ਨਵੀਂ ਦਿੱਲੀ- ਭੂਮੀ ਐਕਵਾਇਰ ਆਰਡੀਨੈਂਸ 'ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੰਨਾ 24 ਫਰਵਰੀ ਨੂੰ ਸਮਾਜ ਸੇਵੀ ਮੇਧਾ ਪਾਟਕਰ ਅਤੇ 17 ਸੰਗਠਨਾਂ ਨਾਲ ਦਿੱਲੀ 'ਚ ਭਾਜਪਾ ਸਰਕਾਰ ਦੇ ਭੂਮੀ ਐਕਵਾਇਰ ਆਰਡੀਨੈਂਸ ਦਾ ਵਿਰੋਧ ਕਰਨਗੇ। ਇਸ ਤੋਂ ਪਹਿਲਾਂ ਸਵਾਮੀ ਅਗਨੀਵੇਸ਼ ਨੇ ਬੁੱਧਵਾਰ ਨੂੰ ਦੱਸਿਆ ਕਿ ਅਸੀਂ ਕਿਸਾਨਾਂ, ਆਦਿਵਾਸੀਆਂ ਨੂੰ ਇਕੱਠੇ ਕਰ ਕੇ ਕੇਂਦਰ ਦੀ ਸਰਕਾਰ ਦੇ ਸਾਹਮਣੇ ਉਨ੍ਹਾਂ ਦੇ ਬੁਨਿਆਦੀ ਸਵਾਲਾਂ ਨੂੰ ਚੁੱਕਣਗੇ। ਇਸ ਦੀ ਸ਼ੁਰੂਆਤ ਅਸੀਂ ਤੇਲੰਗਾਨਾ 'ਚ ਕਰ ਚੁੱਕੇ ਹਾਂ। ਉਨ੍ਹਾਂ ਨੇ ਭੂਮੀ ਐਕਵਾਇਰ ਆਰਡੀਨੈਂਸ ਨੂੰ ਕਿਸਾਨ ਵਿਰੋਧੀ ਅਤੇ ਉਦਯੋਗਪਤੀ ਵਿਰੋਧੀ ਦੱਸਦੇ ਹੋਏ ਕਿਹਾ ਕਿ ਉਹ ਆਦਿਵਾਸੀਆਂ, ਕਿਸਾਨਾਂ ਨਾਲ ਮਿਲ ਕੇ ਪਲਵਲ ਤੋਂ ਦਿੱਲੀ ਵੱਲ ਮਾਰਚ ਕਰਨਗੇ, ਕਿਉਂਕਿ ਉਸ ਸਮੇਂ ਸੰਸਦ ਦਾ ਸੈਸ਼ਨ ਵੀ ਚੱਲ ਰਿਹਾ ਹੋਵੇਗਾ। ਉਨ੍ਹਾਂ ਨੇ ਕਿਹਾ,''ਪਲਵਲ ਉਹੀ ਸਥਾਨ ਹੈ, ਜਿੱਥੇ ਭਾਰਤ ਆਉਣ 'ਤੇ ਮਹਾਤਮਾ ਗਾਂਧੀ ਪਹਿਲੀ ਵਾਰ ਗ੍ਰਿਫਤਾਰ ਹੋਏ ਸਨ।''
ਰਾਜਗ ਸਰਕਾਰ ਨੇ 2013 'ਚ ਪਾਸ ਭੂਮੀ ਐਕਵਾਇਰ ਕਾਨੂੰਨ 'ਚ ਤਬਦੀਲੀ ਕਰਦੇ ਹੋਏ ਇਕ ਆਰਡੀਨੈਂਸ ਰਾਹੀਂ ਉਸ ਨੂੰ ਲਾਗੂ ਕੀਤਾ ਹੈ। ਅਗਨੀਵੇਸ਼ ਨੇ ਦੱਸਿਆ ਕਿ ਮਾਰਚ 'ਚ ਉਨ੍ਹਾਂ ਨਾਲ ਏਕਤਾ ਪ੍ਰੀਸ਼ਦ ਦੇ ਪੀ. ਵੀ. ਰਾਜਗੋਪਾਲ, ਮੇਧਾ ਪਾਟਕਰ, ਝਾਰਖੰਡ-ਉੜੀਸਾ ਦੇ ਕਈ ਆਦਿਵਾਸੀ ਨੇਤਾ ਅਤੇ ਪਰਮਾਣੂ ਊਰਜਾ ਵਿਰੋਧੀ ਅਤੇ ਸ਼ਰਾਬ ਪਾਬੰਦੀ ਨਾਲ ਜੁੜੇ ਕਈ ਸੰਘਰਸ਼ ਸਮੂਹ ਹਿੱਸਾ ਲੈਣਗੇ। ਉਨ੍ਹਾਂ ਨੇ ਇਸ ਮਾਰਚ 'ਚ ਅੰਨਾ ਹਜ਼ਾਰੇ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਜਤਾਈ। ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਜਿੱਤ ਨੂੰ ਅਗਨੀਵੇਸ਼ ਨੇ ਆਮ ਆਦਮੀ ਦੀ ਜਿੱਤ ਦੱਸਿਆ।
ਰਾਜਸਥਾਨ 'ਚ ਸਵਾਈਨ ਫਲੂ ਦਾ ਕਹਿਰ ਜਾਰੀ, ਮਰਨ ਵਾਲਿਆਂ ਦੀ ਗਿਣਤੀ ਵਧੀ
NEXT STORY