ਸ਼੍ਰੀਨਗਰ- ਲੱਦਾਖ ਇਲਾਕੇ ਸਮੇਤ ਕਸ਼ਮੀਰ ਡਿਵੀਜ਼ਨ 'ਚ ਸੀਤ ਲਹਿਰ ਤੋਂ ਕੋਈ ਖਾਸ ਵੱਡੀ ਰਾਹਤ ਨਹੀਂ ਮਿਲੀ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਬਿੰਦੂ ਤੋਂ ਹੇਠਾਂ ਲਗਾਤਾਰ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਹਫਤੇ ਵਿਆਪਕ ਪੈਮਾਨੇ 'ਤੇ ਬਾਰਸ਼ ਜਾਂ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ,''ਰਾਜ 'ਚ 16 ਤੋਂ 18 ਫਰਵਰੀ ਤੱਕ ਵਿਆਪਕ ਪੈਮਾਨੇ 'ਤੇ ਬਾਰਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ।'' ਉਨ੍ਹਾਂ ਨੇ ਕਿਹਾ ਕਿ ਉਦੋਂ ਤੱਕ ਮੌਸਮ ਦਾ ਮੁੱਖ ਰੂਪ ਖੁਸ਼ਕ ਰਹੇਗਾ।
ਲੱਦਾਖ ਦਾ ਸਰਹੱਦੀ ਇਲਾਕਾ ਕਰਗਿਲ ਜੰਮੂ ਅਤੇ ਕਸ਼ਮੀਰ ਦਾ ਸਭ ਤੋਂ ਠੰਡਾ ਸਥਾਨ ਲਗਾਤਾਰ ਬਣਿਆ ਰਿਹਾ। ਉੱਥੇ ਘੱਟ ਤੋਂ ਘੱਟ ਪਾਰਾ ਜ਼ੀਰੋ ਤੋਂ ਹੇਠਾਂ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਗੁਆਂਢੀ ਕਸਬੇ ਲੇਹ 'ਚ ਘੱਟ ਤੋਂ ਘੱਟ ਪਾਰਾ ਜ਼ੀਰੋ ਤੋਂ ਹੇਠਾਂ 12.4 ਡਿਗਰੀ ਸੈਲਸੀਅਸ ਰਿਹਾ, ਜੋ ਪਿਛਲੀ ਰਾਤ ਦੇ ਜ਼ੀਰੋ ਤੋਂ ਹੇਠਾਂ 13.6 ਡਿਗਰੀ ਸੈਲੀਅਸਤ ਤੋਂ 1.2 ਡਿਗਰੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਨਗਰ 'ਚ ਘੱਟ ਤੋਂ ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 12 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਸੈਰ-ਸਪਾਟਾ ਵਾਲੀ ਜਗ੍ਹਾ ਪਹਿਲਗਾਮ 'ਚ ਘੱਟ ਤੋਂ ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 6.9 ਡਿਗਰੀ ਸੈਲਸੀਅਸਤ ਅਤੇ ਗੁਲਮਰਗ 'ਚ ਜ਼ੀਰੋ ਤੋਂ ਹੇਠਾਂ 5.4 ਦਰਜ ਕੀਤਾ ਗਿਆ।
ਕਿਰਨ ਬੇਦੀ ਨੇ ਦੱਸਿਆ ਭਾਜਪਾ ਦੀ ਹਾਰ ਦਾ ਅਸਲੀ ਕਾਰਨ
NEXT STORY