ਨਵੀਂ ਦਿੱਲੀ- ਦਿੱਲੀ ਚੋਣਾਂ ਵਿਚ ਭਾਜਪਾ ਦੀ ਕਰਾਰੀ ਹਾਰ ਹੋਈ ਅਤੇ ਆਮ ਆਦਮੀ ਪਾਰਟੀ ਨੇ 67 ਸੀਟਾਂ 'ਤੇ ਜਿੱਤ ਦਰਜ ਕਰ ਕੇ ਰਿਕਾਰਡ ਬਣਾਇਆ। ਭਾਜਪਾ 3 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ। ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਈ ਗਈ ਕਿਰਨ ਬੇਦੀ ਨੇ ਦਿੱਲੀ ਚੋਣਾਂ 'ਚ ਭਾਜਪਾ ਦੀ ਹਾਰ ਦਾ ਦੋਸ਼ 'ਫਤਵਾ' ਸਿਰ ਮੜਿਆ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਫਤਵਾ ਨਾਲ ਵੋਟਿੰਗ 'ਤੇ ਅਸਰ ਪਿਆ। ਬੇਦੀ ਨੇ ਹਾਰ ਦਾ ਕਾਰਨ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਸ਼ੁਰੂਆਤੀ ਵੋਟਿੰਗ ਦੌਰਾਨ ਜਿੱਤ ਰਹੀ ਸੀ ਪਰ ਕੁਝ ਇਲਾਕਿਆਂ ਵਿਚ ਫਤਵਾ ਜਾਰੀ ਹੋਣ ਤੋਂ ਬਾਅਦ ਵੋਟਿੰਗ ਵਿਚ ਗਿਰਾਵਟ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਕਿਰਨ ਬੇਦੀ ਨੇ ਦਿੱਲੀ ਦੇ ਕ੍ਰਿਸ਼ਨਾ ਨਗਰ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ ਸੀ।
ਜ਼ਿਕਰਯੋਗ ਹੈ ਕਿ ਵੋਟਿੰਗ ਤੋਂ ਇਕ ਦਿਨ ਪਹਿਲਾਂ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ 'ਆਪ' ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਜਨਤਾ ਨੂੰ 'ਆਪ' ਦੇ ਪੱਖ ਵਿਚ ਵੋਟਿੰਗ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ 'ਆਪ' ਨੇ ਸ਼ਾਹੀ ਇਮਾਮ ਦਾ ਸਮਰਥਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਮਾਮ ਦੇ ਇਸ ਸਮਰਥਨ ਨੂੰ ਲੈ ਕੇ 'ਆਪ' ਨੇਤਾ ਨੇ ਕਿਹਾ ਸੀ ਕਿ ਅਸੀਂ ਧਰਮ ਜਾਂ ਜਾਤੀ ਦੀ ਰਾਜਨੀਤੀ ਨਹੀਂ ਕਰਦੇ। ਉੱਥੇ ਹੀ ਕ੍ਰਿਸ਼ਨਾ ਨਗਰ ਤੋਂ 'ਆਪ' ਦੇ ਉਮੀਦਵਾਰ ਬੱਗਾ ਨੇ ਕਿਹਾ ਕਿ ਉਹ ਨਗਰ ਦੇ ਸਥਾਨਕ ਉਮੀਦਵਾਰ ਸਨ, ਇਸ ਲਈ ਜਨਤਾ ਨੇ ਉਨ੍ਹਾਂ ਨੂੰ ਚੁਣਿਆ। ਜ਼ਿਕਰਯੋਗ ਹੈ ਕਿ ਬੱਗਾ ਨੇ ਕਿਰਨ ਬੇਦੀ ਨੂੰ 2700 ਵੋਟਾਂ ਨਾਲ ਹਰਾਇਆ।
ਮੋਦੀ ਸਰਕਾਰ ਦੇ ਖਿਲਾਫ 24 ਫਰਵਰੀ ਤੋਂ ਦਿੱਲੀ 'ਚ ਅੰਦੋਲਨ ਕਰਨਗੇ ਅੰਨਾ ਹਜ਼ਾਰੇ
NEXT STORY