ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਹੁਣ ਆਰ-ਪਾਰ ਦੀ ਲੜਾਈ ਦੇ ਮੂਡ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਮਿਡਲ ਈਸਟ 'ਚ ਇਸਲਾਮਿਕ ਸਟੇਟ ਦੇ ਖਿਲਾਫ ਫੌਜੀ ਕਾਰਵਾਈ ਦੀ ਮਨਜ਼ੂਰੀ ਦੇਣ। ਓਬਾਮਾ ਨੇ ਕਿਹਾ, ''ਆਈ.ਐੱਸ.ਆਈ.ਐੱਸ. ਹਾਰਨ ਵਾਲਾ ਹੈ।'' ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਕਮਰੇ 'ਚ ਕਿਹਾ, ''ਕੋਈ ਗਲਤੀ ਨਾ ਕਰੋ, ਇਹ ਇਕ ਮੁਸ਼ਕਿਲ ਮਿਸ਼ਨ ਹੈ ਅਤੇ ਕੁਝ ਸਮੇਂ ਲਈ ਮੁਸ਼ਕਿਲਾਂ ਰਹਿਣਗੀਆਂ। ਓਬਾਮਾ ਦੀ ਇਹ ਅਪੀਲ ਅਜਿਹੇ ਸਮੇਂ 'ਤੇ ਆਈ ਹੈ, ਜਦੋਂ ਕੁਝ ਦਿਨਾਂ ਪਹਿਲਾਂ ਹੀ ਅਮਰੀਕੀ ਅਗਵਾਈ 'ਚ ਕੀਤੇ ਗਏ ਹਵਾਈ ਹਮਲਿਆਂ 'ਚ ਅਮਰੀਕੀ ਬੰਧਕ 26 ਸਾਲਾ ਕਾਇਲਾ ਮਲੂਰ ਮਾਰੀ ਗਈ ਸੀ। ਓਬਾਮਾ ਦੀ ਅਪੀਲ 'ਤੇ ਕਾਂਗਰਸ ਦੋ ਧੜਿਆਂ 'ਚ ਵੰਡੀ ਗਈ ਹੈ।
ਜਿਥੇ ਰਿਪਬਲਿਕਨ ਨਰਾਜ਼ ਹਨ, ਉਥੇ ਹੀ ਲੋਕਤੰਤਰੀ ਸਾਂਸਦਾਂ ਨੇ ਹਾਮੀ ਭਰ ਦਿੱਤੀ ਹੈ। ਓਬਾਮਾ ਨੇ ਇਹ ਵੀ ਕਿਹਾ ਹੈ, ''ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਦੇਸ਼ ਨੂੰ ਕਿਸੇ ਲੰਬੇ ਜ਼ਮੀਨੀ ਯੁੱਧ 'ਚ ਨਹੀਂ ਉਲਝਣਾ ਚਾਹੀਦਾ।'' ਦੱਸ ਦੇਈਏ ਕਿ ਅਫਗਾਨਿਸਤਾਨ 'ਚ ਅਮਰੀਕਾ 13 ਸਾਲ ਲੰਬਾ ਯੁੱਧ ਲੜ ਚੁੱਕਾ ਹੈ, ਜਿਸ ਨੂੰ ਹੁਣ ਤੱਕ ਦਾ ਸਭ ਤੋਂ ਖਰਚੀਲਾ ਯੁੱਧ ਵੀ ਮੰਨਿਆ ਗਿਆ। ਉਨ੍ਹਾਂ ਨੇ ਕਿਹਾ, ''ਕਮਾਂਡਰ ਇਨ ਚੀਫ ਹੋਣ ਦੇ ਨਾਤੇ ਮੈਂ ਆਪਣੇ ਫੌਜੀਆਂ ਨੂੰ ਉਥੇ ਉਦੋਂ ਹੀ ਭੇਜਾਂਗਾ, ਜਦੋਂ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਲੋੜ ਮਹਿਸੂਸ ਹੋਵੇਗੀ।'' ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਸੰਕਲਪ ਤਿੰਨ ਸਾਲ ਦਾ ਹੈ।'' ਇਕ ਰਿਪੋਰਟ ਅਨੁਸਾਰ ਅਮਰੀਕੀ ਅਗਵਾਈ 'ਚ ਗਠਬੰਧਨ ਫੌਜ ਇਰਾਕ ਅਤੇ ਸੀਰੀਆ 'ਚ ਇਸਲਾਮਿਕ ਸਟੇਟ ਦੇ ਟਿਕਾਣਿਆਂ 'ਤੇ 2300 ਤੋਂ ਵਧੇਰੇ ਹਵਾਈ ਹਮਲੇ ਕਰ ਚੁੱਕੀ ਹੈ।
ਹੋਟਲ 'ਚ ਟਿਪ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ
NEXT STORY