ਤੁਸੀਂ ਕਿਸੇ ਹੋਟਲ 'ਚ ਵਧੀਆ ਜਿਹਾ ਖਾਣਾ ਖਾਧਾ ਹੋਵੇਗਾ ਅਤੇ ਤੁਹਾਡੇ ਸਾਹਮਣੇ ਇਸ ਦਾ ਬਿੱਲ ਪੇਸ਼ ਕਰਕੇ ਦਿੱਤਾ ਗਿਆ ਹੋਵੇਗਾ।
ਤੁਸੀਂ ਬਿੱਲ ਤਾਂ ਦਿਓਗੇ ਹੀ ਪਰ ਤੁਹਾਨੂੰ ਖਾਣਾ ਖੁਵਾਉਣ ਵਾਲੇ ਵੇਟਰ ਨੂੰ ਕਿੰਨੀ ਟਿਪ ਮਤਲਬ ਬਖਸ਼ੀਸ਼ ਦੇਣੀ ਚਾਹੀਦੀ ਹੈ। ਟਿਪ ਦੇਣ ਦੇ ਤੌਰ ਤਰੀਕਿਆਂ ਨੂੰ ਲੈ ਕੇ ਕਿਸੇ ਮੁਸਾਫਿਰ ਨੂੰ ਦੁਨੀਆ ਭਰ 'ਚ ਵੱਖ-ਵੱਖ ਤਰ੍ਹਾਂ ਦੇ ਸਮਾਜਕ ਅਤੇ ਸੱਭਿਆਚਾਰਕ ਚਲਨ ਦਾ ਤਜ਼ੁਰਬਾ ਹੋ ਸਕਦਾ ਹੈ। ਕਿਸੇ ਵਿਦੇਸ਼ੀ ਲਈ ਇਹ ਇਕ ਮੁਸ਼ਕਲ ਭਰਿਆ ਫੈਸਲਾ ਹੋ ਸਕਦਾ ਹੈ ਕਿ ਵੇਟਰ ਨੂੰ ਟਿਪ ਦੇਣਾ ਠੀਕ ਰਹੇਗਾ ਜਾਂ ਨਹੀਂ ਅਤੇ ਫਿਰ ਦੁਵੀਧਾ ਇਸ ਗੱਲ ਨੂੰ ਲੈ ਕੇ ਵੀ ਹੋ ਸਕਦੀ ਹੈ ਕਿ ਕਿੰਨੀ ਟਿਪ ਦੇਣੀ ਚਾਹੀਦੀ ਹੈ।
ਤਕਰੀਬਨ ਦੁਨੀਆ ਭਰ 'ਚ ਬਿੱਲ ਦੇ 10 ਫੀਸਦੀ ਦੇ ਬਰਾਬਰ ਟਿਪ ਦੇਣ ਦੀ ਰਵਾਇਤ ਰਹੀ ਹੈ। ਅਰਜਨਟੀਨਾ, ਅਜਰਬੈਜਾਨ, ਬ੍ਰਾਜ਼ੀਲ, ਨੇਪਾਲ ਅਤੇ ਵੇਨੇਜ਼ੁਏਲਾ 'ਚ ਮੌਜੂਦ ਸਾਡੇ ਸਾਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਥੇ ਵੀ ਇਹੀ ਚਲਨ ਹੈ। ਲਾਤਿਨ ਅਮਰੀਕਾ 'ਚ ਕ੍ਰਿਸਮਸ ਜਾਂ ਵਿਆਹਾਂ ਦੇ ਮੌਕਿਆ 'ਤੇ ਵੇਟਰਾਂ ਨੂੰ ਜ਼ਿਆਦਾ ਟਿਪ ਦੀ ਉਮੀਦ ਰਹਿੰਦੀ ਹੈ। ਖਾਸ ਕਰਕੇ ਉਦੋਂ ਜਦੋਂਕਿ ਤੁਸੀਂ ਚਾਹੋ ਕਿ ਤੁਹਾਡੀ ਡ੍ਰਿੰਕ ਆਉਂਦੀ ਰਹੇ। ਈਰਾਨ 'ਚ ਜ਼ਿਆਦਾ ਟਿਪ ਦੇਣ ਦਾ ਚਲਨ ਹੈ। ਇਹ ਬਿੱਲ ਦੇ 10 ਤੋਂ 15 ਫੀਸਦੀ ਦੇ ਕਰੀਬ ਹੋ ਸਕਦੀ ਹੈ ਅਤੇ ਜੇਕਰ ਈਰਾਨੀਆਂ ਲਈ ਇਹ ਨਵੇਂ ਸਾਲ ਦਾ ਮੌਕਾ ਹੋਵੇ ਤਾਂ ਦਿਲ ਦਰੀਆ ਹੋ ਜਾਂਦਾ ਹੈ। ਈਰਾਨ 'ਚ ਕਚਰਾ ਬੀਣਨ ਵਾਲੇ ਵੀ ਮਹੀਨੇ ਦੀ ਟਿਰ ਦੀ ਉਮੀਦ ਰੱਖਦੇ ਹਨ ਅਤੇ ਨਾ ਮਿਲ ਦੀ ਹਾਲਤ 'ਚ ਤੁਹਾਡੇ ਕਚਰੇ ਦਾ ਬੈਗ ਫੁੱਟਪਾਥ 'ਤੇ ਛੱਡਿਆ ਹੋਇਆ ਮਿਲ ਸਕਦਾ ਹੈ।
ਕਸ਼ਮੀਰ ਘਾਟੀ 'ਚ ਸੀਤ ਲਹਿਰ ਜਾਰੀ, ਕਰਗਿਲ ਰਿਹਾ ਸਭ ਤੋਂ ਠੰਡਾ
NEXT STORY