ਕਰਾਚੀ- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਅੱਤਵਾਦੀਆਂ ਵਲੋਂ ਕੀਤੇ ਗਏ ਇਕ ਧਮਾਕੇ ਤੋਂ ਬਾਅਦ ਵੀਰਵਾਰ ਨੂੰ ਇਕ ਟ੍ਰੇਨ ਪਟੜੀ ਤੋਂ ਉਤਰ ਗਈ, ਜਿਸ 'ਚ ਦੋ ਔਰਤਾਂ ਸਣੇ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਅਣਪਛਾਤੇ ਅੱਤਵਾਦੀਆਂ ਨੇ ਜਕੋਬਾਬਾਦ ਜ਼ਿਲੇ ਦੇ ਥੁਲ ਕਸਬੇ ਦੇ ਨੇੜੇ ਪਟੜੀ 'ਤੇ ਬੰਬ ਰੱਖਿਆ ਸੀ। ਇਕ ਰੇਲ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਖੁਸ਼ਹਾਲ ਖਾਨ ਖਟਕ ਐਕਸਪ੍ਰੈਸ ਦੇ ਚਾਰ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ।
ਟ੍ਰੇਨ ਇਥੋਂ ਪੇਸ਼ਾਵਰ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ 'ਡਿੱਲਮੁਰਾਦ ਸਟੇਸ਼ਨ ਨੇੜੇ ਧਮਾਕੇ ਨਾਲ ਰੇਲ ਪਟੜੀ ਨੂੰ ਨੁਕਸਾਨ ਪੁੱਜਾ ਹੈ। ਉਸ ਸਮੇਂ ਪੈਸੇਂਜਰ ਟ੍ਰੇਨ ਉਥੋਂ ਲੰਘ ਰਹੀ ਸੀ। ਜ਼ਖਮੀਆਂ 'ਚ ਦੋ ਔਰਤਾਂ ਸ਼ਾਮਲ ਹਨ। ਇਕ ਸੂਤਰ ਅਨੁਸਾਰ ਜ਼ਖਮੀਆਂ 'ਚ ਜ਼ਿਆਦਾਤਰ ਪਟੜੀ ਨੇੜੇ ਖੜੇ ਲੋਕ ਸ਼ਾਮਲ ਹਨ। ਧਮਾਕੇ ਨਾਲ ਤਿੰਨ ਫੁੱਟ ਡੂੰਘਾ ਟੋਇਆ ਬਣ ਗਿਆ ਅਤੇ ਤਿੰਨ ਫੁੱਟ ਤੱਕ ਪਟੜੀ ਉਖੜ ਗਈ ਹੈ। ਰੇਲ ਮੰਤਰੀ ਖਵਾਜਾ ਸਾਦ ਰਫੀਕ ਨੇ ਇਕ ਬਿਆਨ 'ਚ ਦੱਸਿਆ ਕਿ ਹਮਲੇ 'ਚ ਸ਼ਾਮਲ ਲੋਕ ਕਾਇਰ ਹਨ। ਕਾਨੂੰਨ ਦੇ ਹੱਥ ਨਿਸ਼ਚਿਤ ਹੀ ਉਨ੍ਹਾਂ ਦੇ ਗਲੇ ਤੱਕ ਪੁੱਜਣਗੇ। ਜ਼ਖਮੀਆਂ ਨੂੰ ਥੁਲ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਪਾਕਿ ਆਰਮੀ ਸਕੂਲ 'ਚ ਖੂਨੀ ਖੇਡ ਖੇਡਣ ਵਾਲੇ 9 ਅੱਤਵਾਦੀ ਢੇਰ, 12 ਗ੍ਰਿਫਤਾਰ
NEXT STORY