ਇਟਲੀ (ਕੈਂਥ)- ਬੀ. ਜੇ. ਪੀ. ਪੰਜਾਬ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਅੱਜ ਇਟਲੀ ਪਹੁੰਚਣ 'ਤੇ ਬੀ. ਜੇ. ਪੀ. ਇਟਲੀ ਦੇ ਸੀਨੀਅਰ ਆਗੂ ਸਤੀਸ਼ ਜੋਸ਼ੀ ਅਤੇ ਅਨੀਲ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦਾ ਇਟਲੀ ਦੇ ਸ਼ਹਿਰ ਵੀਨਸ ਦੇ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਦੇਰ ਸ਼ਾਮ ਤੱਕ ਇਟਲੀ ਵਿਚ ਹੋਣ ਵਾਲੀਆਂ ਮੀਟਿੰਗਾਂ 'ਤੇ ਵਿਚਾਰ ਕੀਤੇ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਇਟਲੀ ਆਉਣ ਦਾ ਮੁੱਖ ਮਕਸਦ ਇਹੀ ਹੈ ਕਿ ਇਟਲੀ ਸਾਰੇ ਇੰਡੀਅਨ ਭਾਈਚਾਰੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੱਲ ਕਰਵਾਈਆਂ ਜਾ ਸਕਣ। ਇਸ ਮੌਕੇ ਗਰੇਵਾਲ ਦਾ ਸਵਾਗਤ ਕਰਨ ਇਟਲੀ ਦੇ ਕਈ ਨਾਮੀ ਆਗੂ ਮੌਜੂਦ ਸਨ।
ਸੜਕ 'ਤੇ ਹੋਇਆ ਇਨਸਾਫ, ਔਰਤ ਨੇ ਧੂਹ-ਧੂਹ ਕੇ ਕੁੱਟਿਆ ਬੰਦਾ (ਵੀਡੀਓ)
NEXT STORY