ਨਵੀਂ ਦਿੱਲੀ, ਭਾਰਤ ਦੇ ਚਿਰ ਵਿਰੋਧੀ ਪਾਕਿਸਤਾਨ ਦੇ ਖਿਲਾਫ ਵਿਸ਼ਵ ਕੱਪ ਮੁਕਾਬਲੇ ਨੂੰ 48 ਘੰਟਿਆਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਸੁਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਟਿਕ ਗਈਆਂ ਹਨ ਕਿ ਇਸ ਮਹਾ ਮੁਕਾਬਲੇ ਵਿਚ ਉਸਦਾ ਬੱਲਾ ਕਿਸ ਤਰ੍ਹਾਂ ਵਿਸਫੋਟ ਕਰਦਾ ਹੈ। ਵਿਰਾਟ ਦੀ ਟੀਮ ਇੰਡੀਆ 'ਚ ਸਥਿਤੀ ਪਿਛਲੇ 6 ਵਿਸ਼ਵ ਕੱਪਾਂ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਸਥਿਤੀ ਵਰਗੀ ਬਣਾ ਦਿੱਤੀ ਗਈ ਹੈ। ਸਚਿਨ ਨੇ 1992 ਤੋਂ ਵਿਸ਼ਵ ਕੱਪ ਖੇਡਣਾ ਸ਼ੁਰੂ ਕੀਤਾ ਸੀ ਅਤੇ ਹਰ ਵਾਰ ਉਸ ਕੋਲੋਂ ਉਮੀਦ ਕੀਤੀ ਜਾਂਦੀ ਸੀ ਕਿ ਉਸਦਾ ਬੱਲਾ ਦੌੜਾਂ ਦਾ ਅੰਬਾਰ ਲਗਾਵੇ ਅਤੇ ਭਾਰਤ ਦੇ ਹੱਥ ਵਿਸ਼ਵ ਕੱਪ ਲੱਗੇ। ਸਚਿਨ ਨੂੰ ਆਖਿਰਕਾਰ ਆਪਣੇ 6ਵੇਂ ਵਿਸ਼ਵ ਕੱਪ (2011) ਵਿਚ ਟਰਾਫੀ ਉਠਾਉਣ ਵਿਚ ਕਾਮਯਾਬੀ ਮਿਲੀ ਸੀ। ਸਚਿਨ ਵਰਗੀ ਸਥਿਤੀ ਇਸ ਸਮੇਂ ਵਿਰਾਟ ਦੀ ਹੋ ਗਈ ਹੈ। ਦੁਨੀਆ ਦੇ ਤਮਾਮ ਦਿੱਗਜ਼ ਵਿਰਾਟ ਨੂੰ ਕ੍ਰਿਕਟ ਦਾ ਨਵਾਂ ਕੋਹੇਨੂਰ ਦੱਸ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਦਾ ਮੰਨਣਾ ਹੈ ਕਿ ਵਿਰਾਟ ਭਾਰਤ ਨੂੰ ਵਿਸ਼ਵ ਕੱਪ ਜਿੱਤਾ ਸਕਦਾ ਹੈ। ਵਿਰਾਟ 'ਤੇ ਉਮੀਦਾਂ ਦਾ ਦਬਾਅ ਵੈਸੇ ਹੀ ਲਗਾਤਾਰ ਵੱਧਦਾ ਜਾ ਰਿਹਾ ਹੈ। ਖੁਦ ਸਚਿਨ ਨੂੰ ਵੀ ਵਿਰਾਟ ਤੋਂ ਕਾਫੀ ਉਮੀਦਾਂ ਹਨ। ਸਚਿਨ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਵਿਰਾਟ ਇਕ ਬੇਹਤਰੀਨ ਬੱਲੇਬਾਜ਼ ਹੈ ਅਤੇ ਉਸਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਪ੍ਰਸਥਿਤੀਆਂ ਨੂੰ ਭਲੀ-ਭਾਂਤ ਸਮਝ ਲੈਂਦਾ ਹੈ ਅਤੇ ਉਸੇ ਅਨੁਸਾਰ ਖੇਡਦਾ ਹੈ। ਉਹ ਪਿੱਚ ਦੇ ਮਜਾਜ਼ ਨੂੰ ਜਲਦੀ ਹੀ ਪਰਖ ਲੈਂਦਾ ਹੈ ਅਤੇ ਉਸਨੂੰ ਪਤਾ ਹੁੰਦਾ ਹੈ ਕਿ ਕਦੋਂ ਦੌੜਾਂ ਬਣਾਉਣੀਆਂ ਹੁੰਦੀਆਂ ਹਨ ਅਤੇ ਕਦੋਂ ਤੇਜ਼ੀ ਵਰਤਣੀ ਹੈ।
ਵਿਸ਼ਵ ਕੱਪ 'ਚ ਭਾਰਤ ਲਈ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵੱਡੇ ਖਤਰੇ
NEXT STORY