ਕੋਲਕਾਤਾ¸ਕ੍ਰਿਕਟ ਦੇ ਪੰਡਿਤ ਭਾਵੇਂ ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ ਦੀਆਂ ਆਸਟ੍ਰੇਲੀਅਨ ਮਾਹੌਲ ਵਿਚ ਖਿਤਾਬ ਬਚਾਉਣ ਦੀਆਂ ਸੰਭਾਵਨਾਵਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਪਰ ਭਾਰਤੀ ਪ੍ਰਸ਼ੰਸਕਾਂ ਨੂੰ ਪੂਰਾ ਭਰੋਸਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਭਾਰਤ ਵਿਸ਼ਵ ਕੱਪ ਜਿੱਤਣ 'ਚ ਜ਼ਰੂਰ ਸਫਲ ਹੋਵੇਗਾ।
ਕਈ ਖਿਡਾਰੀਆਂ ਦੇ ਜ਼ਖ਼ਮੀ ਹੋਣ ਤੇ ਬੀਤੇ ਦਿਨਾਂ ਵਿਚ ਬੁਰੇ ਦੌਰ ਵਿਚੋਂ ਲੰਘ ਰਹੀ ਭਾਰਤੀ ਟੀਮ ਲਈ ਆਪਣੇ ਖਿਤਾਬ ਨੂੰ ਬਚਾਉਣਾ ਬੇਹੱਦ ਮੁਸ਼ਕਿਲ ਹੋਵੇਗਾ, ਹਾਲਾਂਕਿ ਪ੍ਰਸ਼ੰਸਕਾਂ ਨੂੰ ਧੋਨੀ ਦੀ ਚਮਤਕਾਰੀ ਅਗਵਾਈ 'ਤੇ ਪੂਰਾ ਭਰੋਸਾ ਹੈ।
ਭਾਰਤੀ ਪ੍ਰਸ਼ੰਸਕਾਂ ਦਾ ਉਤਸ਼ਾਹ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਵਿਰੁੱਧ ਪਹਿਲੇ ਮੈਚ ਲਈ ਸਾਰੀਆਂ ਟਿਕਟਾਂ ਸ਼ੁਰੂਆਤੀ 20 ਮਿੰਟਾਂ ਵਿਚ ਹੀ ਵਿਕ ਗਈਆਂ ਸਨ ਤੇ ਇਸ ਮੈਚ ਨੂੰ ਦੇਖਣ ਲਈ 20 ਹਜ਼ਾਰ ਦਰਸ਼ਕ ਭਾਰਤ ਤੋਂ ਆਸਟ੍ਰੇਲੀਆ ਪਹੁੰਚ ਰਹੇ ਹਨ।
ਵਿਸ਼ਵ ਕੱਪ ਜਿੱਤਣ ਵਾਲੀ ਟੀਮ ਹੋ ਜਾਵੇਗੀ ਮਾਲਾਮਾਲ
NEXT STORY