'ਚਾਚਾ ਪਾਕਿਸਤਾਨ' ਦੇ ਨਾਂ ਨਾਲ ਮਸ਼ਹੂਰ ਸਿਖਾਗੋ ਵਿਚ ਵਸਿਆ ਪਾਕਿਸਤਾਨੀ ਮੁਹੰਮਦ ਬਸ਼ੀਰ ਵੀ ਇਥੇ ਟੀਮ ਦੀ ਹੌਸਲਾ ਅਫਜ਼ਾਈ ਲਈ ਪਹੁੰਚਿਆ ਹੈ ਤੇ ਆਪਣੇ ਪੁਰਾਣੇ ਮਸ਼ਹੂਰ ਪਠਾਨੀ ਸੂਟ 'ਤੇ ਭਾਰਤ-ਪਾਕਿਸਤਾਨ ਦੇ ਝੰਡਿਆਂ ਦੀ ਡਿਜ਼ਾਇਨ ਪਹਿਨ ਰੱਖੀ ਹੈ। ਉਨ੍ਹਾਂ ਕਿਹਾ, ''ਮੈਨੂੰ ਇਸ ਪਠਾਨੀ ਸੂਟ 'ਤੇ 300 ਡਾਲਰ ਖਰਚ ਕਰਨੇ ਪਏ।'' ਉਹ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਨਿਯਮਤ ਆਉਂਦੇ ਹਨ। ਉਨ੍ਹਾਂ ਦੇ ਸੂਟ 'ਤੇ ਲਿਖਿਆ ਹੈ, ''ਜਿਸ ਦੇਸ਼ ਵਿਚ ਗੰਗਾ ਬਹਿੰਦੀ ਹੈ, ਉਸ ਦੇਸ਼ ਦੀ ਮੇਰੀ ਪਤਨੀ ਹੈ।'' ਬਸ਼ੀਰ ਦੀ ਪਤਨੀ ਰਾਫੀਆ ਹੈਦਰਾਬਾਦ ਤੋਂ ਹੈ।
ਵਿਸ਼ਵ ਕੱਪ 'ਚ ਹੈਟ੍ਰਿਕ ਲਗਾਉਣ ਵਾਲਾ 7ਵਾਂ ਗੇਂਦਬਾਜ਼ ਬਣਿਆ ਫਿਨ
NEXT STORY