ਮੈਲਬੋਰਨ, ਆਈ. ਸੀ. ਸੀ. ਵਿਸ਼ਵ ਕੱਪ-2015 ਦੇ ਆਗਾਜ਼ ਦੇ ਨਾਲ ਹੀ ਕੁਝ ਕਰਾਮਾਤੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਚੁੱਕੇ ਹਨ ਤੇ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੀਵਨ ਫਿਨ ਨੇ ਆਸਟ੍ਰੇਲੀਆ ਵਿਰੁੱਧ ਇਸ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ ਵਿਕਟ ਲੈਣ ਦਾ ਕਾਰਨਾਮਾ ਕਰ ਦਿੱਤਾ। ਮੈਲਬੋਰਨ ਕ੍ਰਿਕਟ ਮੈਦਾਨ 'ਤੇ ਹੋਏ ਵਿਸ਼ਵ ਕੱਪ ਦੇ ਦੂਜੇ ਮੈਚ ਵਿਚ ਫਿਨ ਨੇ ਆਸਟ੍ਰੇਲੀਆਈ ਪਾਰੀ ਦੀਆਂ ਆਖਰੀ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਵਿਕਟਾਂ ਲਈਆਂ ਹਾਲਾਂਕਿ ਆਸਟ੍ਰੇਲੀਆ ਨਿਰਧਾਰਿਤ 50 ਓਵਰਾਂ ਵਿਚ 342 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿਚ ਸਫਲ ਰਿਹਾ। ਫਿਨ ਨੇ 50ਵੇਂ ਓਵਰ ਦੀ ਚੌਥੀ ਗੇਂਦ 'ਤੇ ਅਨੁਭਵੀ ਬ੍ਰੈਡ ਹੈਡਿਨ ਨੂੰ ਕ੍ਰਿਸ ਵੋਕਸ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਹਮਲਾਵਰ ਹਰਫਨਮੌਲਾ ਖਿਡਾਰੀ ਗਲੇਨ ਮੈਕਸਵੈੱਲ ਨੂੰ ਸ਼ਾਟ ਜੋਏ ਰੂਟ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਪਰਤਿਆ। ਇਸ ਤੋਂ ਬਾਅਦ ਆਸਟ੍ਰੇਲੀਆਈ ਪਾਰੀ ਦੀ ਆਖਰੀ ਗੇਂਦ 'ਤੇ ਫਿਨ ਨੇ ਪੁੱਛਲੇ ਬੱਲੇਬਾਜ਼ ਮਿਸ਼ੇਲ ਜਾਸਨ ਨੂੰ ਵੀ ਜੇਮਸ ਐਂਡਰਸਨ ਹੱਥੋ ਕੈਚ ਆਊਟ ਕਰਵਾ ਕੇ ਅਪਾਣੀ ਹੈਟ੍ਰਿਕ ਪੂਰੀ ਕੀਤੀ।
ਸਾਜਨ ਪ੍ਰਕਾਸ਼ ਤੇ ਰਜੀਨਾ ਕੀਰੋ ਬਣੇ ਸਰਵਸ੍ਰੇਸ਼ਠ ਖਿਡਾਰੀ
NEXT STORY