ਨਵੀਂ ਦਿੱਲੀ- ਆਈ.ਸੀ.ਸੀ ਵਿਸ਼ਵ ਚੈਂਪੀਅਨ ਕੱਪ ਦਾ ਆਯੋਜਨ ਜਦੋਂ ਵੀ ਧਰਤੀ 'ਤੇ ਦੂਜੇ ਹਿੱਸਿਆਂ 'ਚ ਹੁੰਦਾ ਹੈ ਤਾਂ ਸਾਡੇ ਦੇਸ਼ 'ਚ ਵਿਦਿਆਰਥੀਆਂ ਅਤੇ ਹੋਰ ਪ੍ਰਸ਼ੰਸਕਾਂ ਲਈ ਪਰੇਸ਼ਾਨੀ ਖੜੀ ਕਰ ਦਿੰਦਾ ਹੈ ਅਤੇ ਇਸ ਵਾਰ ਵੀ ਜਦੋਂ 14 ਫਰਵਰੀ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸੰਯੁਕਤ ਮੇਜਬਾਨੀ 'ਚ ਵਿਸ਼ਵ ਕੱਪ ਖੇਡਿਆ ਜਾਵੇਗਾ ਤਾਂ ਮੈਚਾਂ ਦਾ ਮਜ਼ਾ ਭਾਰਤੀ ਦਰਸ਼ਕਾਂ ਲਈ ਮੈਚ ਦਾ ਮਜ਼ਾ ਲੈਣ 'ਚ ਪਰੇਸ਼ਾਨੀ ਦਾ ਸਬਬ ਹੀ ਹੋਵੇਗਾ।
ਆਸਟ੍ਰੇਲੀਆ 'ਚ ਹੋਣ ਵਾਲੇ ਦਿਨ ਦੇ ਮੈਚ ਤਾਂ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਤੋਂ ਜਦੋਂਕਿ ਦਿਨ-ਰਾਤ ਵਾਲੇ ਮੈਚ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ। ਪਰ ਨਿਊਜ਼ੀਲੈਂਡ 'ਚ ਹੋਣ ਵਾਲੇ ਕੁਝ ਮੈਚਾਂ ਲਈ ਭਾਰਤ ਨੇ ਭੋਰ ਦੇ 3:30 ਵਜੇ ਉਠਣਾ ਹੋਵੇਗਾ। ਇਸ ਤੋਂ ਪਹਿਲਾਂ 1972 'ਚ ਵੀ ਦੋਵੇਂ ਦੇਸ਼ ਸੰਯੁਕਤ ਰੂਪ ਨਾਲ ਵਿਸ਼ਵ ਦੀ ਮੇਜਬਾਨੀ ਕਰ ਚੁੱਕੇ ਹਨ। ਜਿਸ 'ਚ ਪਾਕਿਸਤਾਨ ਇਮਰਾਨ ਖਾਨ ਦੀ ਅਗਵਾਈ 'ਚ ਜੇਤੂ ਰਿਹਾ ਸੀ।
ਗਰੁਪ ਚਰਣ, ਨਾਕ ਆਉਟ ਚਰਣ ਅਤੇ ਫਾਈਨਲ ਨੂੰ ਮਿਲਾ ਕੇ ਇਸ ਵਾਰ ਵਿਸ਼ਵ ਕੱਪ 'ਚ ਕੁੱਲ 49 ਮੈਚ ਖੇਡੇ ਜਾਣਗੇ। ਜਿਨ੍ਹਾਂ 'ਚ 24 ਮੈਚਾਂ ਦੀ ਮੇਜਬਾਨੀ ਨਿਊਜ਼ੀਲੈਂਡ ਕਰੇਗਾ। ਅਸਲ 'ਚ ਨਿਊਜ਼ੀਲੈਂਡ 'ਚ ਹੋਣ ਵਾਲੇ ਇਹ ਮੈਚ 24 ਮੈਚ ਹੀ ਭਾਰਤੀ ਦਰਸ਼ਕਾਂ ਦੀ ਨੀਂਦ ਉਡਾਉਣ ਵਾਲੇ ਸਾਬਿਤ ਹੋਣਗੇ। ਕ੍ਰਾਈਸਟਚਰਚ 'ਚ ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੇ ਵਿਚ ਹੋਣ ਵਾਲੇ ਉਦਘਾਟਨ ਮੈਚ ਸਮੇਤ ਨਿਊਜ਼ੀਲੈਂਡ 'ਚ ਹੋਣ ਵਾਲੇ ਇਹ ਮੈਚ ਭਾਰਤੀ ਦਰਸ਼ਕਾਂ ਦੀ ਨਾ ਸਿਰਫ ਨੀਂਦ, ਸਗੋਂ ਰੋਜ਼ ਦੀ ਗੂਟੀਨ ਖਰਾਬ ਕਰਨ ਵਾਲੇ ਵੀ ਹੋਣਗੇ।
ਭਾਰਤ-ਪਾਕਿ ਮੁਕਾਬਲੇ ਨੂੰ ਟੀ.ਵੀ. 'ਤੇ ਦੇਖਣਗੇ 30 ਕਰੋੜ ਲੋਕ
NEXT STORY