ਐਡੀਲੇਡ, ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇ ਨੂੰ 30 ਕਰੋੜ ਲੋਕ ਟੀ. ਵੀ. 'ਤੇ ਦੇਖਣਗੇ। ਵਿਸ਼ਵ ਕੱਪ ਦੇ ਇਸ ਸਭ ਤੋਂ ਬਹੁ-ਚਰਚਿਤ ਮੁਕਾਬਲੇ ਲਈ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਦੇ ਮੁੱਖ ਕਾਰਜਕਾਰੀ ਜੇਮਸ ਸਦਰਲੈਂਡ ਦਾ ਕਹਿਣਾ ਹੈ ਕਿ ਐਤਵਾਰ ਦਾ ਮੁਕਾਬਲਾ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਧ ਦੇਖੇ ਜਾਣ ਵਾਲੇ ਮੈਚਾਂ ਵਿਚੋਂ ਇਕ ਹੋਵੇਗਾ। ਵਿਸ਼ਵ ਕੱਪ ਦੇ ਅਧਿਕਾਰਕ ਪ੍ਰਸਾਰਣ ਕਰਤਾ ਸਟਾਰ ਇੰਡੀਆ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਹ ਇਤਿਹਾਸ ਵਿਚ ਟੀ. ਵੀ. 'ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਦੂਜਾ ਮੈਚ ਬਣ ਜਾਵੇਗਾ। ਭਾਰਤ ਤੇ ਸ਼੍ਰੀਲੰਕਾ ਵਿਚਾਲੇ 2011 ਵਿਸ਼ਵ ਕੱਪ ਦੇ ਫਾਈਨਲ ਨੂੰ ਟੀ. ਵੀ. 'ਤੇ 40 ਕਰੋੜ ਲੋਕਾਂ ਨੇ ਦੇਖਿਆ ਸੀ।
ਕੱਲ ਹੋਵੇਗਾ 'ਪਾਕਿਸਤਾਨ ਚਾਚੇ ' ਅਤੇ 'ਭਾਰਤੀ ਚਾਚੀ' ਦਾ ਸਾਹਮਣਾ
NEXT STORY