ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਬੇਟੀ ਸ਼ੀ ਮਿੰਗਜੇ ਪਹਿਲੀ ਵਾਰ ਜਨਤਕ ਰੂਪ ਨਾਲ ਦਿਖਾਈ ਦਿੱਤੀ ਹੈ। ਹਾਵਰਡ ਤੋਂ ਪੜਵੀ 23 ਸਾਲਾ ਮਿੰਗਜੇ ਨੂੰ ਪਿਛਲੇ ਦਿਨੀਂ ਇਕ ਪਿੰਡ ਵਿਚ ਦੇਖਿਆ ਗਿਆ, ਜਿੱਥੋਂ ਉਸ ਦੇ ਪਿਤਾ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ। ਇਹ ਪਿੰਡ ਸ਼ਾਂਕਸੀ ਸੂਬੇ ਦਾ ਲਿਆਂਗਜਿਯਾਹੇ ਹੈ।
ਪਤਨੀ ਪੇਂਗ ਲਿਯੁਆਨ ਅਤੇ ਇਕਲੌਤੀ ਬੇਟੀ ਦੇ ਨਾਲ ਪਿੰਡ ਪਹੁੰਚ ਕੇ ਰਾਸ਼ਟਰਪਤੀ ਨੇ ਸਥਾਨਕ ਲੋਕਾਂ ਨੂੰ ਨਵੇਂ ਚੰਨ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਥਾਨਕ ਲੋਕਾਂ ਵਿਚ ਕਈਆਂ ਨੂੰ ਅਜੇ ਵੀ ਉਹ ਸਮਾਂ ਯਾਦ ਹੈ, ਜਦੋਂ ਚਿਨਫਿੰਗ 1970 ਦੇ ਦਹਾਕੇ ਦੀ ਸ਼ੁਰੂਆਤ ਵਿਚ ਕਮਿਊਨਿਸਟ ਪਾਰਟੀ ਦੇ ਵਰਕਰ ਦੇ ਤੌਰ ਞਤੇ ਪਿੰਡ ਵਿਚ 6 ਸਾਲ ਰਹੇ ਸਨ।
ਹਾਂਗਕਾਂਗ ਅਧਾਰਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਚਿਨਫਿੰਗ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਮਿੰਗਜੇ ਜਨਤਕ ਰੂਪ ਨਾਲ ਦਿਖਾਈ ਦਿੱਤੀ। ਮਿੰਗਜੇ ਹੁਣ ਤੱਕ ਜਨਤਕ ਜੀਵਨ ਦੇ ਤਾਮ-ਝਾਮ ਤੋਂ ਵੱਖ ਰਹੀ ਹੈ। ਉਨ੍ਹਾਂ ਦੀ 1990 ਦੇ ਦਹਾਕੇ ਦੀਆਂ ਫੋਟੋਆਂ ਹੀ ਉਪਲੱਬਧ ਹਨ। ਲਿਯਾਂਗਜਿਯਾਹੇ ਪਿੰਡ ਦੀ ਯਾਤਰਾ ਮੀਡੀਆ ਅਤੇ ਚੀਨ ਦੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਜਾਰੀ ਤਸਵੀਰਾਂ ਵਿਚ ਵੀ ਮਿੰਗਜੇ ਨਜ਼ਰ ਆ ਰਹੀ ਹੈ।
ਡੈਨਮਾਰਕ: ਕੈਫੇ ਤੇ ਸਟੇਸ਼ਨ 'ਤੇ ਗੋਲੀਬਾਰੀ, 2 ਦੀ ਮੌਤ (ਦੇਖੋ ਤਸਵੀਰਾਂ)
NEXT STORY