ਕੋਪੇਨਹੇਗਨ: ਡੈਨਮਾਰਕ ਦੇ ਕੋਪੇਨਹੇਗਨ ਵਿਚ ਸ਼ਨੀਵਾਰ ਸ਼ਾਮ ਤੋਂ ਹੁਣ ਤੱਕ ਹੋਏ ਵੱਖ-ਵੱਖ ਹਮਲਿਆਂ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਪੁਲਸ ਅਫਸਰ ਜ਼ਖਮੀ ਹੋ ਗਏ। ਗੋਲੀਬਾਰੀ ਦੀ ਤਾਜ਼ਾ ਘਟਨਾ ਕੋਪੇਨਹੇਗਨ ਦੇ ਨੋਰਭੇਰੋ ਸਟੇਸ਼ਨ ਦੇ ਨੇੜੇ ਹੋਈ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋਈ ਅਤੇ ਦੋ ਪੁਲਸ ਅਫਸਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਕੋਪੇਨਹੇਗਨ ਦੇ ਇਕ ਕੈਫੇ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਸ਼ੇ 'ਤੇ ਆਯੋਜਿਤ ਇਕ ਸਮਾਗਮ ਦੌਰਾਨ ਗੋਲੀਬਾਰੀ ਹੋਈ। 2007 ਵਿਚ ਪੈਗੰਬਰ ਮੁਹੰਮਦ ਦੇ ਰੇਖਾਚਿੱਤਰ ਨੂੰ ਲੈ ਕੇ ਲਾਰਸ ਵਿਕਲਸ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਟੀਵੀ 2 ਨੇ ਦੱਸਿਆ ਕ੍ਰੁਡਟੋਏਂਡੇਨ ਕੈਫੇ ਦੀ ਖਿੜਕੀ ਤੋਂ ਕਰੀਬ 30 ਗੋਲੀਆਂ ਦਾਗੀਆਂ ਗਈਆਂ ਅਤੇ ਇਕ ਵਰਦੀਧਾਰੀ ਪੁਲਸਕਰਮੀ ਸਮੇਤ ਘੱਟ ਤੋਂ ਘੱਟ ਦੋ ਲੋਕਾਂ ਨੂੰ ਸਟ੍ਰੈਚਰ 'ਤੇ ਪਾ ਤੇ ਬਾਹਰ ਕੱਢਿਆ ਗਿਆ। ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ।
ਡੈਨਮਾਰਕ ਵਿਚ ਫਰਾਂਸ ਦੇ ਰਾਜਦੂਤ ਫਰੈਂਕੋਇਸ ਜਿਮਰੇ ਵੀ ਇਸ ਸਮਾਗਮ ਵਿਚ ਮੌਜੂਦ ਸਨ। ਉਨ੍ਹਾਂ ਨੇ ਟਵੀਟ ਕਰਕੇ ਆਪਣੇ ਠੀਕ ਹੋਣ ਦੀ ਪੁਸ਼ਟੀ ਕੀਤੀ। ਸਮਾਗਮ ਦੇ ਆਯੋਜਕਾਂ 'ਚੋਂ ਇਕ ਹੇਲੇ ਮੇਰੇਟ ਬ੍ਰਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਨਕਾਬਪੋਸ਼ ਵਿਅਕਤੀ ਨੂੰ ਪਿੱਛੇ ਭੱਜਦੇ ਹੋਏ ਦੇਖਿਆ। ਕੁਝ ਪਲਿਸ ਅਧਿਕਾਰੀ ਵੀ ਜ਼ਖਮੀ ਹੋਏ। ਉਨ੍ਹਾਂ ਨੇ ਇਸ ਹਮਲੇ ਨੂੰ ਸਿੱਧੇ ਤੌਰ 'ਤੇ ਲਾਰਸ ਵਿਕਲਸ 'ਤੇ ਹੋਇਆ ਹਮਲਾ ਦੱਸਿਆ।
ਉੱਤਰੀ ਕੋਪੇਨਹੇਗਨ ਵਿਚ ਮੌਜੂਦ ਇਸ ਕੈਫੇ ਨੂੰ ਜੈਜ ਕੰਸਰਟ ਦੇ ਲਈ ਜਾਣਿਆ ਜਾਂਦਾ ਹੈ ਅਤੇ ਗੋਲੀਬਾਰੀ ਦੇ ਦੌਰਾਨ ਕੈਫੇ ਵਿਚ 'ਆਰਟ, ਪਲਾਸਫੇਮੀ ਐਂਡ ਦਿ ਫ੍ਰੀਡਮ ਆਫ ਐਕਸਪ੍ਰੈਸ਼ਨ' ਵਿਸ਼ੇ 'ਤੇ ਸਮਾਗਮ ਦਾ ਆਯੋਜਨ ਹੋ ਰਿਹਾ ਸੀ।
ਵਿਸ਼ਵ ਕੱਪ: ਭਾਰਤ-ਪਾਕਿ ਮੈਚ ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹੈ (ਦੇਖੋ ਤਸਵੀਰਾਂ)
NEXT STORY