ਸਿਡਨੀ (ਬਲਵਿੰਦਰ ਧਾਲੀਵਾਲ)¸ ਆਸਟ੍ਰੇਲੀਆ ਵਿਚ ਚੱਲ ਰਹੇ ਵਰਲਡ ਕ੍ਰਿਕਟ ਕੱਪ ਨੂੰ ਕੋਈ ਵੀ ਸਿੱਖ ਕ੍ਰਿਪਾਨ ਧਾਰਨ ਕਰ ਕੇ ਨਹੀਂ ਦੇਖ ਸਕੇਗਾ। ਕ੍ਰਿਕਟ ਕਮਿਸ਼ਨ ਜਾਂ ਐਡੀਲੇਡ ਓਵਲ ਦੀ ਪ੍ਰਬੰਧਕ ਟੀਮ ਵਲੋਂ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਇਸ ਸੰਬੰਧੀ ਜਦੋਂ ਆਸਟ੍ਰੇਲੀਆ ਸਿੱਖ ਸਰਵਿਸ ਦੇ ਨੁਮਾਇੰਦੇ ਸ. ਹਰਵਿੰਦਰ ਸਿੰਘ ਗਰਚਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਨਾਲ ਗੱਲਬਾਤ ਕੀਤੀ। ਉਨ੍ਹਾਂ ਅਨੁਸਾਰ ਇਸ ਵਿਚ ਪੁਲਸ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਇਹ ਪ੍ਰਬੰਧ ਐਡੀਲੇਡ ਓਵਲ ਦੇ ਈਵੈਂਟ ਆਰਗੇਨਾਈਜ਼ਰਜ਼ ਵਲੋਂ ਹੀ ਕੀਤੇ ਗਏ ਹਨ।
ਇਹ ਮੰਨਿਆ ਜਾਂਦਾ ਹੈ ਕਿ ਇਹ ਜੋ ਵੀ ਰੂਲ ਹਨ ਉਹ ਸਿਰਫ ਆਮ ਲੋਕਾਂ ਦੀ ਸੁਰੱਖਿਆ ਲਈ ਹਨ। ਇਸ ਗੱਲ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸ ਸੰਬੰਧੀ ਅਜੇ ਆਈ. ਸੀ. ਸੀ. ਜਾਂ ਐਡੀਲੇਡ ਕੌਂਸਲ ਵਲੋਂ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਯੂਨਾਈਟਿਡ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਇਕ ਈਮੇਲ ਅਨੁਸਾਰ ਆਸਟ੍ਰੇਲੀਆ ਇਸ ਵੇਲੇ ਕ²ੌਮੀ ਅੱਤਵਾਦ ਲਈ ਅਤਿ ਚੌਕਸੀ 'ਤੇ ਹੈ, ਜਿਸ ਕਰਕੇ ਸਮਾਗਮ ਵਿਚ ਲੋਕਾਂ ਦੀ ਸੁਰੱਖਿਆ ਲਈ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਦੌਰਾਨ ਕੋਈ ਵੀ ਵਿਅਕਤੀ ਨੁਕੀਲੀ ਚੀਜ਼ ਅੰਦਰ ਨਹੀਂ ਲਿਜਾ ਸਕਦਾ। ਇਸ ਵਿਚ ਕੋਕ ਦੇ ਕੈਨ ਵੀ ਸ਼ਾਮਲ ਹਨ।
ਪਾਕਿਸਤਾਨ 'ਚ 15 ਅੱਤਵਾਦੀ ਢੇਰ
NEXT STORY