ਕਰਾਚੀ- ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀ 23 ਸਾਲ ਤੋਂ ਜਿਸ ਦੀ ਉਡੀਕ ਕਰ ਰਹੇ ਸਨ। ਉਹ ਹੁਣ ਵੀ ਉਡੀਕ ਬਣਿਆ ਰਿਹਾ । ਸਵੇਰੇ ਤੋਂ ਹੀ ਪਾਕਿਸਤਾਨ ਦੇ ਦਰਸ਼ਕ ਟੀਵੀ 'ਤੇ ਨਜ਼ਰਾਂ ਗੱਡੀ ਬੈਠੇ ਸਨ ਕਿ ਇਸ ਵਾਰ ਉਨ੍ਹਾਂ ਦੀ ਟੀਮ ਵਿਸ਼ਵ ਕੱਪ 'ਚ ਭਾਰਤ ਖਿਲਾਫ ਖੇਡੇ ਜਾਣ ਵਾਲੇ ਮੁਕਾਬਲੇ 'ਚ ਭਾਰਤ ਨੂੰ ਹਰਾ ਦੇਵੇਗੀ ਪਰ ਨਤੀਜਾ ਉਹੀ ਰਿਹਾ ਜੋ 1992 ਤੋਂ ਹੁਣ ਤੱਕ ਚਲਦਾ ਰਿਹਾ ਹੈ। ਦੋਹਾਂ ਟੀਮਾਂ ਵਿਚਕਾਰ ਵਿਸ਼ਵ ਕੱਪ 'ਚ ਇਹ ਛੇਵਾਂ ਮੁਕਾਬਲਾ ਸੀ।ਭਾਰਤ ਨੇ ਇਸ 'ਚ ਪਾਕਿਸਤਾਨ ਨੂੰ 76 ਦੌੜਾਂ ਤੋਂ ਹਾਰ ਦਿੱਤੀ।ਮੈਚ ਦਾ ਨਤੀਜਾ ਆਉਂਦੇ ਹੀ ਲੋਕ ਸੜਕਾਂ 'ਤੇ ਆ ਗਏ। ਕੁਝ ਥਾਵਾਂ 'ਤੇ ਲੋਕਾਂ ਨੇ ਆਪਣੇ ਟੀਵੀ ਵੀ ਤੋੜ ਦਿੱਤੇ।ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਪਣਾ ਨੁਕਸਾਨ ਕਿਉਂ ਕਰ ਰਹੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਪਾਕਿਸਤਾਨ ਦੀ ਟੀਮ ਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਨਿਰਾਸ਼ ਕੀਤਾ ਹੈ, ਉਸ ਅੱਗੇ ਇਹ ਕੁਝ ਵੀ ਨਹੀਂ।ਕੁਝ ਥਾਵਾਂ 'ਤੇ ਪਾਕਿਸਤਾਨੀ ਖਿਡਾਰੀਆਂ ਦੇ ਪੋਸਟਰਾਂ ਨੂੰ ਵੀ ਸਾੜਿਆ ਗਿਆ।
ਕਰਾਚੀ 'ਚ ਲੋਕ ਢੋਲ-ਨਗਾੜਿਆਂ ਨਾਲ ਟੀਵੀ 'ਤੇ ਮੈਚ ਦੇਖਣ ਦਾ ਇੰਤਜ਼ਾਮ ਕੀਤਾ ਸੀ । ਰੋਹਿਤ ਸ਼ਰਮਾ ਦੀ ਵਿਕਟ ਡਿੱਗਦੇ ਹੀ ਲੋਕ ਭੰਗੜਾ ਪਾਉਣ ਲੱਗੇ ਪਰ ਫਿਰ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਦੇ ਟਿਕਣ 'ਤੇ ਪਾਕਿਸਤਾਨੀ ਦਰਸ਼ਕਾਂ ਦੇ ਚਿਹਰੇ ਮੁਰਝਾਉਣ ਲੱਗੇ।ਭਾਰਤੀ ਪਾਰੀ ਦੇ ਆਖਰੀ ਓਵਰਾਂ 'ਚ ਪਾਕਿਸਤਾਨੀ ਗੇਂਦਬਾਜ਼ਾਂ ਦੀ ਚੰਗੀ ਗੇਂਦਬਾਜ਼ੀ ਕਾਰਨ ਉਨ੍ਹਾਂ ਦਾ ਹੌਸਲਾ ਫਿਰ ਵਧਿਆ ।
ਪਰ ਪਾਕਿਸਤਾਨ ਦੀ ਪਾਰੀ 'ਚ ਉਸਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਲੈਅ 'ਚ ਨਹੀਂ ਆ ਸਕੀ।ਪੰਜ ਵਿਕਟਾਂ ਛੇਤੀ ਡਿੱਗਣ 'ਤੇ ਸ਼ਾਹਿਦ ਅਫਰੀਦੀ ਤੇ ਕਪਤਾਨ ਮਿਸਬਾਹ ਉਲ ਹੱਕ ਦੇ ਕਰੀਜ਼ 'ਤੇ ਹੋਣ ਤੋਂ ਫਿਰ ਪਾਕਿਸਤਾਨੀ ਦਰਸ਼ਕਾਂ ਨੂੰ ਉਮੀਦ ਬਣੀ ਕਿ ਸ਼ਾਇਦ ਇਸ ਵਾਰ ਪਾਕਿਸਤਾਨ ਉਹ ਕਰ ਦੇਵੇ ਜੋ ਪਿਛਲੇ 23 ਸਾਲਾਂ ਤੋਂ ਨਹੀਂ ਹੋਇਆ।ਸ਼ਾਹਿਦ ਅਫਰੀਦੀ ਦੇ ਆਉਟ ਹੁੰਦੇ ਹੀ ਪਾਕਿਸਤਾਨੀ ਦਰਸ਼ਕਾਂ ਦਾ ਹੌਸਲਾ ਜਵਾਬ ਦੇ ਗਿਆ।ਕਪਤਾਨ ਮਿਸਬਾਹ ਉਲ ਹੱਕ ਨੇ ਕੁਝ ਚੰਗੇ ਸ਼ਾਰਟਸ ਖੇਡ ਕੇ ਆਪਣੇ ਵਲੋਂ ਲੜਾਈ ਜਾਰੀ ਰੱਖੀ ਪਰ ਦੂਜੇ ਪਾਸੇ ਉਨ੍ਹਾਂ ਨੂੰ ਕੋਈ ਸਾਥ ਨਹੀਂ ਮਿਲਿਆ।ਉਨ੍ਹਾਂ ਦੇ ਆਉਟ ਹੁੰਦੇ ਹੀ ਲੋਕਾਂ ਨੇ ਟੀਵੀ ਬੰਦ ਕਰ ਦਿੱਤੇ।
'ਆਜ BLUE ਹੈ ਪਾਨੀ ਪਾਨੀ' ਵਰਗਾ ਨਜ਼ਰ ਆ ਰਿਹਾ ਸੀ ਐਡੀਲੇਡ ਓਵਲ (ਦੇਖੋ ਤਸਵੀਰਾਂ)
NEXT STORY