ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਤੇ ਉਭਰਦੇ ਹੋਏ ਅਭਿਨੇਤਾ ਵਰੁਣ ਧਵਨ ਆਪਣੀ ਆਉਣ ਵਾਲੀ ਫਿਲਮ 'ਬਦਲਾਪੁਰ' ਦੀ ਅਭਿਨੇਤਰੀ ਯਾਮੀ ਗੌਤਮ 'ਤੇ ਲੱਗਦਾ ਹੈ ਕਿ ਪੂਰੀ ਤਰ੍ਹਾਂ ਫਿਦਾ ਹੋ ਚੁੱਕੇ ਹਨ।
ਵਰੁਣ ਨੇ ਯਾਮੀ ਬਾਰੇ ਕਿਹਾ ਕਿ ਯਾਮੀ ਬਹੁਤ ਹੀ ਸੋਹਣੀ ਅਤੇ ਹੋਣਹਾਰ ਅਭਿਨੇਤਰੀ ਹੈ। ਬਿਨਾਂ ਮੇਕਅਪ ਦੇ ਉਹ ਬਹੁਤ ਸੋਹਣੀ ਲੱਗਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ, '' ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਸੋਹਣੀ ਕੁੜੀ ਨਹੀਂ ਦੇਖੀ ਹੈ। ਮੈਂ ਤਾਂ ਉਸ ਦਾ ਫੈਨ ਹੋ ਗਿਆ ਹਾਂ।'' 'ਬਦਲਾਪੁਰ' ਫਿਲਮ 'ਚ ਇਨ੍ਹਾਂ ਦੋਹਾਂ ਕਲਾਕਾਰਾਂ ਦੀ ਜੋੜੀ ਮੁਖ ਹੈ। ਫਿਲਮ 'ਚ ਵਰੁਣ ਇਕ ਦੋਸ਼ੀ ਦੀ ਭੂਮਿਕਾ ਨਿਭਾ ਰਹੇ ਹਨ। ਉਥੇ ਹੀ ਨਵਾਜੁਦੀਨ ਸਿੱਦਕੀ ਵੀ ਫਿਲਮ 'ਚ ਮੁਖ ਭੂਮਿਕਾ ਨਿਭਾ ਰਹੇ ਹਨ।
ਬਾਕਸ ਆਫਿਸ 'ਤੇ ਇਸ ਫਿਲਮ ਦੀ ਹੋਈ ਬੱਲੇ-ਬੱਲੇ ਤੇ ਬਾਕੀ ਰਹੀਆਂ ਥੱਲੇ-ਥੱਲੇ (ਦੇਖੋ ਤਸਵੀਰਾਂ)
NEXT STORY