ਲੰਡਨ- ਹਾਲੀਵੁੱਡ ਦੀ ਮਸ਼ਹੂਰ ਅਤੇ ਸਭ ਤੋਂ ਬੋਲਡ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇ' 13 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਫਿਲਮ ਨੇ ਤਿੰਨ ਦਿਨਾਂ ਦੇ ਅੰਦਰ ਅਮਰੀਕਾ ਵਿੱਚ ਤਕਰੀਬਨ 81.7 ਮਿਲੀਅਨ ਡਾਲਰ ਯਾਨੀ 5 ਅਰਬ ਰੁਪਏ ਤੋਂ ਵੱਧ ਕਮਾਈ ਕੀਤੀ ਹੈ। ਯੂਨੀਵਰਸਲ ਪਿਚਰਸ ਦੀ ਮੰਨੀਏ ਤਾਂ ਇਸ ਫਿਲਮ ਨੇ ਤਿੰਨ ਦਿਨਾਂ ਦੇ ਅੰਦਰ ਯੂ. ਐੱਸ. ਵਿੱਚ 81.7 ਮਿਲੀਅਨ ਡਾਲਰ ਯਾਨੀ 10 ਅਰਬ ਦੀ ਕਮਾਈ ਦਰਜ ਕਰਵਾਈ ਹੈ। 'ਵੈਲੇਨਟਾਈਨ ਡੇ' ਅਤੇ 'ਪ੍ਰੈਜ਼ੀਡੈਂਟਸ ਡੇ' ਦੇ ਵੀਕਐਂਡ ਰਿਕਾਰਡ ਨੂੰ ਤੋੜਨ ਵਾਲੀ ਇਹ ਫਿਲਮ ਓਪਨਿੰਗ ਵੀਕੈਂਡ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ਸਾਲ 2004 ਵਿੱਟ ਰਿਲੀਜ਼ ਹੋਈ ਫਿਲਮ 'ਪੈਸ਼ਨ ਆਫ ਕ੍ਰਾਈਸਟ' ਨੇ ਓਪਨਿੰਗ ਵੀਕੈਂਡ 'ਚ 83.9 ਮਿਲੀਅਨ ਕਮਾਈ ਕੀਤੀ ਸੀ। 40 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੀ ਇਸ ਫਿਲਮ 'ਚ ਅਭਿਨੇਤਰੀ ਡਕੋਟਾ ਜਾਨਸਨ ਅਤੇ ਜੈਮੀ ਡੋਰਨਨ ਲੀਡ ਰੋਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ 4 ਦਿਨਾਂ 'ਚ ਲਗਭਗ 90 ਮਿਲੀਅਨ ਡਾਲਰ ਯਾਨੀ 5 ਅਰਬ 60 ਕਰੋੜ ਦਾ ਅੰਕੜਾ ਛੂ ਸਕਦੀ ਹੈ।
ਇਥੇ ਗਰਭਵਤੀ ਔਰਤਾਂ ਬਿਕਨੀ ਪਹਿਨ ਦਿਖਾਉਂਦੀਆਂ ਹਨ ਬੋਲਡ ਅਦਾਵਾਂ (ਦੇਖੋ ਤਸਵੀਰਾਂ)
NEXT STORY